ਮੁੰਬਈ ਕਿਸ਼ਤੀ ਹਾਦਸਾ : 60 ਲੋਕ ਡੁੱਬੇ, 1 ਲਾਸ਼ ਬਰਾਮਦ
ਮੁੰਬਈ (ਮਹਾਰਾਸ਼ਟਰ), 18 ਦਸੰਬਰ-ਮੁੰਬਈ ਕਿਸ਼ਤੀ ਹਾਦਸੇ ਵਿਚ ਲਗਭਗ 60 ਲੋਕਾਂ ਦੀ ਕਿਸ਼ਤੀ ਮੁੰਬਈ ਦੇ ਤੱਟ 'ਤੇ ਡੁੱਬ ਗਈ। ਹੁਣ ਤੱਕ 20 ਲੋਕਾਂ ਨੂੰ ਬਚਾਇਆ ਗਿਆ ਹੈ ਅਤੇ ਉਹ ਭਾਰਤੀ ਤੱਟ ਰੱਖਿਅਕ ਜਹਾਜ਼ ਸੁਭਦਰਾ ਕੁਮਾਰੀ ਚੌਹਾਨ 'ਤੇ ਸਵਾਰ ਹਨ। ਇਕ ਲਾਸ਼ ਵੀ ਬਰਾਮਦ ਕੀਤੀ ਗਈ ਹੈ ਜਦੋਂਕਿ ਆਈ.ਸੀ.ਜੀ. ਜਹਾਜ਼ਾਂ ਦੁਆਰਾ ਤਲਾਸ਼ੀ ਮੁਹਿੰਮ ਚਲਾਈ ਜਾ ਰਹੀ ਹੈ। ਹੋਰ ਵੇਰਵਿਆਂ ਦਾ ਪਤਾ ਲਗਾਇਆ ਜਾ ਰਿਹਾ ਹੈ।