ਕਾਂਗਰਸ ਰਾਖਵੇਂਕਰਨ ਤੇ ਸੰਵਿਧਾਨ ਦੇ ਵਿਰੁੱਧ ਹੈ - ਅਮਿਤ ਸ਼ਾਹ
ਨਵੀਂ ਦਿੱਲੀ, 18 ਦਸੰਬਰ-ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਪ੍ਰੈਸ ਕਾਨਫਰੰਸ ਦੌਰਾਨ ਕਿਹਾ ਕਿ ਜਦੋਂ ਸੰਸਦ ਵਿਚ ਚਰਚਾ ਚੱਲ ਰਹੀ ਸੀ ਤਾਂ ਇਹ ਸਾਬਤ ਹੋ ਗਿਆ ਕਿ ਕਿਵੇਂ ਕਾਂਗਰਸ ਨੇ ਬਾਬਾ ਸਾਹਿਬ ਅੰਬੇਡਕਰ ਦਾ ਵਿਰੋਧ ਕੀਤਾ। ਕਿਵੇਂ ਕਾਂਗਰਸ ਨੇ ਬਾਬਾ ਸਾਹਿਬ ਦੀ ਮੌਤ ਤੋਂ ਬਾਅਦ ਵੀ ਉਨ੍ਹਾਂ ਦਾ ਮਜ਼ਾਕ ਉਡਾਉਣ ਦੀ ਕੋਸ਼ਿਸ਼ ਕੀਤੀ। ਜਿਥੋਂ ਤੱਕ ਭਾਰਤ ਰਤਨ ਦੇਣ ਦਾ ਸਵਾਲ ਹੈ, 1955 ਵਿਚ ਨਹਿਰੂ ਨੇ ਖੁਦ ਨੂੰ ਭਾਰਤ ਰਤਨ ਦਿੱਤਾ ਸੀ। 1971 ਵਿਚ ਅਤੇ ਬਾਬਾ ਸਾਹਿਬ ਨੂੰ 1990 ਵਿਚ ਭਾਰਤ ਰਤਨ ਮਿਲਿਆ, ਜਦੋਂ ਕਾਂਗਰਸ ਪਾਰਟੀ ਸੱਤਾ ਵਿਚ ਨਹੀਂ ਸੀ ਅਤੇ ਉਥੇ ਭਾਰਤੀ ਜਨਤਾ ਪਾਰਟੀ ਦੇ ਸਮਰਥਨ ਵਾਲੀ ਸਰਕਾਰ ਸੀ। ਡਾ. ਬੀ.ਆਰ. ਅੰਬੇਡਕਰ ਪ੍ਰਤੀ ਨਹਿਰੂ ਦੀ ਨਫ਼ਰਤ ਚੰਗੀ ਤਰ੍ਹਾਂ ਜਾਣੀ ਜਾਂਦੀ ਹੈ।ਅਮਿਤ ਸ਼ਾਹ ਨੇ ਕਿਹਾ ਕਿ ਕੱਲ੍ਹ ਤੋਂ ਕਾਂਗਰਸ ਤੱਥਾਂ ਨੂੰ ਤੋੜ-ਮਰੋੜ ਕੇ ਪੇਸ਼ ਕਰ ਰਹੀ ਹੈ ਅਤੇ ਮੈਂ ਇਸ ਦੀ ਨਿੰਦਾ ਕਰਦਾ ਹਾਂ। ਕਾਂਗਰਸ ਬੀ. ਆਰ. ਅੰਬੇਡਕਰ ਵਿਰੋਧੀ ਹੈ, ਇਹ ਰਾਖਵੇਂਕਰਨ ਅਤੇ ਸੰਵਿਧਾਨ ਦੇ ਵਿਰੁੱਧ ਹੈ। ਕਾਂਗਰਸ ਨੇ ਐਮਰਜੈਂਸੀ ਲਗਾ ਕੇ ਵੀਰ ਸਾਵਰਕਰ ਦਾ ਵੀ ਅਪਮਾਨ ਕੀਤਾ ਹੈ।