32 ਬੋਰ ਪਿਸਟਲ ਤੇ 5 ਜ਼ਿੰਦਾ ਕਾਰਤੂਸ ਸਮੇਤ ਵਿਅਕਤੀ ਗ੍ਰਿਫਤਾਰ
ਖਰੜ (ਮੋਹਾਲੀ), 17 ਦਸੰਬਰ (ਤਰਸੇਮ ਸਿੰਘ ਜੰਡਪੁਰੀ)-ਖਰੜ ਦੇ ਸੀ.ਆਈ. ਏ. ਸਟਾਫ ਵਲੋਂ ਇਕ ਤੁਸ਼ਾਰ ਸ਼ਾਹ ਪੁੱਤਰ ਪ੍ਰਵੀਨ ਕੁਮਾਰ ਬਾਸੀ ਵਾਲਮੀਕਿ ਮੁਹੱਲਾ ਬੜੈਲ ਤੋਂ ਇਕ ਪਿਸਟਲ 12 ਬੋਰ ਸਮੇਤ ਪੰਜ ਜ਼ਿੰਦਾ ਰੌਂਦ ਸਣੇ ਗ੍ਰਿਫਤਾਰ ਕੀਤਾ ਗਿਆ। ਜਾਣਕਾਰੀ ਦਿੰਦਿਆਂ ਤਲਵਿੰਦਰ ਸਿੰਘ ਪੀ.ਪੀ.ਐਸ. ਡੀ.ਐਸ.ਪੀ. ਮੋਹਾਲੀ ਨੇ ਸੀ.ਆਈ. ਏ. ਸਟਾਫ ਦੇ ਇੰਚਾਰਜ ਹਰਮਿੰਦਰ ਸਿੰਘ ਦੀ ਮੌਜੂਦਗੀ ਵਿਚ ਦੱਸਿਆ ਕਿ ਜ਼ਿਲ੍ਹਾ ਪੁਲਿਸ ਮੁਖੀ ਅਤੇ ਜੋਤੀ ਯਾਦਵ ਆਈ.ਪੀ.ਐਸ. ਦੇ ਦਿਸ਼ਾ-ਨਿਰਦੇਸ਼ਾਂ ਉੱਤੇ ਉਕਤ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਗਿਆ ਹੈ।