ਕਾਂਗਰਸ ਨੇ ਆਪਣੇ ਫਾਇਦੇ ਲਈ ਸੰਵਿਧਾਨ ਦੀ ਕੀਤੀ ਦੁਰਵਰਤੋਂ - ਮੰਤਰੀ ਗਿਰੀਰਾਜ ਸਿੰਘ
ਨਵੀਂ ਦਿੱਲੀ, 17 ਦਸੰਬਰ-ਰਾਜ ਸਭਾ 'ਚ ਅਮਿਤ ਸ਼ਾਹ ਦੇ ਭਾਸ਼ਣ 'ਤੇ ਕੇਂਦਰੀ ਮੰਤਰੀ ਗਿਰੀਰਾਜ ਸਿੰਘ ਨੇ ਕਿਹਾ ਕਿ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਸੰਵਿਧਾਨ ਦੇ ਦਾਇਰੇ 'ਚ ਰਹਿ ਕੇ ਆਪਣੇ ਵਿਚਾਰ ਪੇਸ਼ ਕੀਤੇ ਹਨ। ਕਾਂਗਰਸ ਕੋਲ ਇਸ ਦਾ ਕੋਈ ਜਵਾਬ ਨਹੀਂ ਸੀ। ਪੂਰਾ ਦੇਸ਼ ਦੇਖ ਰਿਹਾ ਸੀ ਅਤੇ ਕਾਂਗਰਸ ਪਾਰਟੀ ਨੇ ਆਪਣੇ ਫਾਇਦੇ ਲਈ ਸੰਵਿਧਾਨ ਦੀ ਦੁਰਵਰਤੋਂ ਕੀਤੀ।