ਭਾਰਤ ਦੇ ਲੋਕਤੰਤਰ ਨੂੰ ਮਾਤਾ ਵਜੋਂ ਜਾਣਿਆ ਜਾਂਦੈ - ਪੀ.ਐਮ. ਨਰਿੰਦਰ ਮੋਦੀ
ਨਵੀਂ ਦਿੱਲੀ, 14 ਦਸੰਬਰ-ਸੰਵਿਧਾਨ ਬਹਿਸ ਦੌਰਾਨ ਲੋਕ ਸਭਾ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਭਾਰਤ ਦਾ ਲੋਕਤੰਤਰ, ਇਸਦਾ ਗਣਤੰਤਰ ਅਤੀਤ ਬਹੁਤ ਖੁਸ਼ਹਾਲ ਰਿਹਾ ਹੈ। ਇਹ ਇਕ ਪ੍ਰੇਰਣਾ ਰਿਹਾ ਹੈ ਅਤੇ ਇਸੇ ਕਰਕੇ ਅੱਜ ਭਾਰਤ ਨੂੰ ਲੋਕਤੰਤਰ ਦੀ ਮਾਤਾ ਵਜੋਂ ਜਾਣਿਆ ਜਾਂਦਾ ਹੈ।