JALANDHAR WEATHER

ਟਿੱਪਰ ਨੇ ਦਰੜਿਆ ਮੋਟਰਸਾਈਕਲ, ਇਕ ਦੀ ਮੌਤ ਇਕ ਗੰਭੀਰ ਜ਼ਖ਼ਮੀ

ਠੱਠੀ ਭਾਈ, (ਮੋਗਾ), 12 ਨਵੰਬਰ (ਜਗਰੂਪ ਸਿੰਘ ਮਠਾੜੂ)- ਭਾਰਤਮਾਲਾ ਤਹਿਤ ਬਣ ਰਹੀਆਂ ਸੜਕਾਂ ’ਤੇ ਮਿੱਟੀ ਪਾਉਣ ਵਾਲੇ ਇਕ ਟਿੱਪਰ ਵਲੋਂ ਮੋਟਰਸਾਈਕਲ ਸਵਾਰ ਨੌਜਵਾਨ ਨੂੰ ਦਰੜ ਦੇਣ ਕਾਰਨ ਉਸ ਦੀ ਮੌਕੇ ’ਤੇ ਹੀ ਮੌਤ ਹੋ ਗਈ ਅਤੇ ਇਕ ਨੌਜਵਾਨ ਗੰਭੀਰ ਰੂਪ ਵਿਚ ਜ਼ਖਮੀ ਹੋ ਗਿਆ। ਇਹ ਹਾਦਸਾ ਪਿੰਡ ਠੱਠੀ ਭਾਈ ਤੋਂ ਦੋ ਕਿਲੋਮੀਟਰ ਦੂਰੀ ’ਤੇ ਪਿੰਡ ਚੀਦਾ ਦੇ ਕੋਲ ਵਾਪਰਿਆ। ਜਾਣਕਾਰੀ ਅਨੁਸਾਰ ਮੋਹਦੀਪ ਸਿੰਘ ਪੁੱਤਰ ਮੰਦਰ ਸਿੰਘ ਵਾਸੀ ਕੋਠਾ ਗੁਰੂ ਕਾ ਉਮਰ 20 ਸਾਲ ਅਤੇ ਬੀਰਬਲ ਸਿੰਘ ਪੁੱਤਰ ਬਿੱਟੂ ਸਿੰਘ ਵਾਸੀ ਕੋਠਾ ਗੁਰੂ ਕਾ ਆਪਣੀ ਮਾਸੀ ਕੋਲ ਪਿੰਡ ਲੰਡੇ ਜਾ ਰਹੇ ਸੀ ਤਾਂ ਰਸਤੇ ਵਿਚ ਇਹ ਹਾਦਸਾ ਵਾਪਰ ਗਿਆ। ਟਿੱਪਰ ਚਲਾਉਣ ਵਾਲਾ ਡਰਾਈਵਰ ਰਾਜਸਥਾਨ ਦਾ ਦੱਸਿਆ ਜਾ ਰਿਹਾ ਹੈ, ਜੋ ਮੋਟਰਸਾਈਕਲ ਨੂੰ ਲਗਭਗ 100-150 ਫੁੱਟ ਤੱਕ ਘੜੀਸਦਾ ਹੋਇਆ ਦਰੜ ਕੇ ਫ਼ਰਾਰ ਹੋ ਗਿਆ। ਘਟਨਾ ਸਥਾਨ ’ਤੇ ਪੁਲਿਸ ਪਹੁੰਚ ਚੁੱਕੀ ਹੈ ਤੇ ਅਗਲੇਰੀ ਕਾਰਵਾਈ ਕਰ ਰਹੀ ਹੈ। ਪਿੰਡ ਕੋਠਾ ਗੁਰੂ ਤੋਂ ਪਹੁੰਚੀ ਸਤਿਕਾਰ ਕਮੇਟੀ ਪ੍ਰਧਾਨ ਬੱਗਾ ਗੋਦਾਰਾ ਪੀੜਤ ਪਰਿਵਾਰ ਅਤੇ ਚੀਦਾ ਸੁਖਾਨੰਦ ਠੱਠੀ ਭਾਈ ਆਦਿ ਦੇ ਪਿੰਡਾਂ ਨੇ ਇਨਸਾਫ਼ ਦੀ ਮੰਗ ਲਈ ਸੜਕ ’ਤੇ ਲਾਸ਼ ਰੱਖ ਕੇ ਧਰਨਾ ਸ਼ੁਰੂ ਕਰ ਦਿੱਤਾ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ