ਭਾਰਤ ਜੋੜੋ ਯਾਤਰਾ ਨੇ ਕਾਂਗਰਸ ਨੂੰ ਦਿੱਤੀ 'ਸੰਜੀਵਨੀ' - ਜੈਰਾਮ ਰਮੇਸ਼
ਨਵੀਂ ਦਿੱਲੀ, 26 ਦਸੰਬਰ-ਸੀ.ਡਬਲਯੂ.ਸੀ. ਦੀ ਮੀਟਿੰਗ ਤੋਂ ਬਾਅਦ ਕਾਂਗਰਸ ਨੇਤਾ ਜੈਰਾਮ ਰਮੇਸ਼ ਨੇ ਕਿਹਾ ਕਿ ਸਾਡਾ ਮੰਨਣਾ ਹੈ ਕਿ ਭਾਰਤ ਜੋੜੋ ਯਾਤਰਾ ਨੇ ਕਾਂਗਰਸ ਨੂੰ 'ਸੰਜੀਵਨੀ' ਦਿੱਤੀ ਅਤੇ ਇਹ ਕਾਂਗਰਸ ਦੀ ਰਾਜਨੀਤੀ ਵਿਚ ਇਕ ਮੋੜ ਸੀ। ਫਿਰ ਭਾਰਤ ਜੋੜੋ ਨਿਆ ਯਾਤਰਾ ਹੋਈ ਅਤੇ ਹੁਣ 2025 ਵਿਚ ਅਸੀਂ ਸਾਲ ਭਰ ਚੱਲਣ ਵਾਲੀ 'ਸੰਵਿਧਾਨ ਬਚਾਓ ਰਾਸ਼ਟਰੀ ਪਦ ਯਾਤਰਾ' ਸ਼ੁਰੂ ਕਰਾਂਗੇ।