ਸੰਗਰੂਰ ਵਿਚ ਅੱਜ ਤੀਜੇ ਦਿਨ 49 ਨਾਮਜ਼ਦਗੀ ਪੱਤਰ ਦਾਖ਼ਲ ਹੋਏ
ਸੰਗਰੂਰ,11 ਦਸੰਬਰ (ਧੀਰਜ ਪਸ਼ੋਰੀਆ )-ਵਧੀਕ ਜ਼ਿਲ੍ਹਾ ਚੋਣਕਾਰ ਅਫ਼ਸਰ ਸੁਖਚੈਨ ਸਿੰਘ ਪਾਪੜਾ ਨੇ ਦੱਸਿਆ ਕਿ 21 ਦਸੰਬਰ ਨੂੰ ਹੋਣ ਵਾਲੀਆਂ ਨਗਰ ਕੌਂਸਲ ਅਤੇ ਨਗਰ ਪੰਚਾਇਤ ਦੀਆਂ ਆਮ ਚੋਣਾਂ ਲਈ ਨਾਮਜ਼ਦਗੀ ਪੱਤਰ ਦਾਖ਼ਲ ਕਰਨ ਦੇ ਤੀਜੇ ਦਿਨ ਅੱਜ 49 ਉਮੀਦਵਾਰਾਂ ਨੇ ਕਾਗਜ਼ ਦਾਖ਼ਲ ਕਰਵਾਏ ,ਜਿਸ ਨਾਲ ਹੁਣ ਤੱਕ ਕਾਗਜ਼ ਭਰਨ ਵਾਲੇ ਉਮੀਦਵਾਰਾਂ ਦੀ ਕੁਲ ਗਿਣਤੀ 50 ਹੋ ਗਈ ਹੈ। ਉਨ੍ਹਾਂ ਦੱਸਿਆ ਕਿ ਕੋਈ ਵੀ ਉਮੀਦਵਾਰ 12 ਦਸੰਬਰ ਤੱਕ ਕਾਗਜ਼ ਦਾਖ਼ਲਕਰਵਾ ਸਕਦਾ ਹੈ। ਉਨ੍ਹਾਂ ਦੱਸਿਆ ਕਿ ਕਾਗਜ਼ਾਂ ਦੀ ਪੜਤਾਲ 13 ਦਸੰਬਰ ਨੂੰ ਹੋਵੇਗੀ ਅਤੇ 14 ਦਸੰਬਰ ਨੂੰ ਬਾਅਦ ਦੁਪਹਿਰ 3 ਵਜੇ ਤੱਕ ਉਮੀਦਵਾਰ ਆਪਣੇ ਕਾਗਜ਼ ਵਾਪਸ ਲੈ ਸਕਦੇ ਹਨ। ਨਗਰ ਕੌਂਸਲ ਸੰਗਰੂਰ ਦੇ ਵਾਰਡ ਨੰਬਰ 1 ਤੋਂ 15 ਵਿਚ ਕੁੱਲ 9 ਉਮੀਦਵਾਰ, ਵਾਰਡ ਨੰਬਰ 16 ਤੋਂ 29 ਵਿਚ 5 ਉਮੀਦਵਾਰ, ਨਗਰ ਪੰਚਾਇਤ ਦਿੜ੍ਹਬਾ ਵਿਚ ਕੁੱਲ 1, ਨਗਰ ਪੰਚਾਇਤ ਮੂਨਕ ਵਿਚ 8, ਨਗਰ ਪੰਚਾਇਤ ਖਨੌਰੀ ਵਿਚ 25 ਅਤੇ ਨਗਰ ਕੌਂਸਲ ਧੂਰੀ ਦੀ ਉਪ ਚੋਣ ਲਈ ਕੁੱਲ 2 ਉਮੀਦਵਾਰ ਆਪਣੇ ਕਾਗਜ਼ ਦਾਖ਼ਲ ਕਰਵਾ ਚੁੱਕੇ ਹਨ।