JALANDHAR WEATHER

ਮਸ਼ਹੂਰ ਕਾਮੇਡੀਅਨ ਸੁਨੀਲ ਪਾਲ ਲਾਪਤਾ, ਪਤਨੀ ਨੇ ਥਾਣੇ ਪਹੁੰਚ ਕੇ ਗੁੰਮਸ਼ੁਦਗੀ ਦੀ ਰਿਪੋਰਟ ਦਰਜ ਕਰਵਾਈ

ਮੁੰਬਈ, 3 ਦਸੰਬਰ - ਮਸ਼ਹੂਰ ਕਾਮੇਡੀਅਨ ਅਤੇ ਐਕਟਰ ਸੁਨੀਲ ਪਾਲ ਲਾਪਤਾ ਹਨ, ਉਨ੍ਹਾਂ ਦੀ ਪਤਨੀ ਨੇ ਪੁਲਿਸ ਸਟੇਸ਼ਨ 'ਚ ਗੁੰਮਸ਼ੁਦਗੀ ਦੀ ਰਿਪੋਰਟ ਦਰਜ ਕਰਵਾਈ ਹੈ। ਸੁਨੀਲ ਪਾਲ ਕਈ ਘੰਟਿਆਂ ਤੋਂ ਲਾਪਤਾ ਹੈ, ਉਸ ਦੀ ਪਤਨੀ ਨੇ ਮੁੰਬਈ ਦੇ ਸਾਂਤਾ ਕਰੂਜ਼ ਪੁਲਸ ਸਟੇਸ਼ਨ 'ਚ ਗੁੰਮਸ਼ੁਦਗੀ ਦੀ ਰਿਪੋਰਟ ਦਰਜ ਕਰਵਾਈ ਹੈ। ਸੁਨੀਲ ਪਾਲ ਅਕਸਰ ਸ਼ੋਅ ਲਈ ਮੁੰਬਈ ਤੋਂ ਬਾਹਰ ਜਾਂਦੇ ਹਨ, ਇਸ ਵਾਰ ਵੀ ਉਹ ਸ਼ੋਅ ਕਰਨ ਲਈ ਬਾਹਰ ਗਏ ਸਨ। ਉਸ ਨੇ ਅੱਜ ਵਾਪਸ ਆਉਣਾ ਸੀ, ਪਰ ਜਦੋਂ ਉਹ ਵਾਪਸ ਨਹੀਂ ਆਏ ਤਾਂ ਪਤਨੀ ਨੇ ਉਸ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਪਰ ਜਦੋਂ ਉਸ ਵੱਲੋਂ ਕੋਈ ਸੰਪਰਕ ਨਹੀਂ ਹੋਇਆ ਤਾਂ ਉਸ ਦੀ ਪਤਨੀ ਥਾਣੇ ਪਹੁੰਚ ਗਈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ