JALANDHAR WEATHER

ਸ. ਸੁਖਬੀਰ ਸਿੰਘ ਬਾਦਲ 'ਤੇ ਹੋਏ ਹਮਲੇ ਦੀ ਹੋਵੇ ਸੀ.ਬੀ.ਆਈ. ਜਾਂ ਸਿਟਿੰਗ ਹਾਈਕੋਰਟ ਜੱਜ ਵਲੋਂ ਜੁਡੀਸ਼ੀਅਲ ਜਾਂਚ

ਚੰਡੀਗੜ੍ਹ, 4 ਦਸੰਬਰ-ਸ. ਸੁਖਬੀਰ ਸਿੰਘ ਬਾਦਲ 'ਤੇ ਹੋਏ ਹਮਲੇ ਉਤੇ ਐਡਵੋਕੇਟ ਅਰਸ਼ਦੀਪ ਸਿੰਘ ਕਲੇਰ ਮੁੱਖ ਬੁਲਾਰੇ ਸ਼੍ਰੋਮਣੀ ਅਕਾਲੀ ਦਲ ਬਾਦਲ ਨੇ ਕਿਹਾ ਕਿ ਹਮਲਾਵਰ ਦੋ ਦਿਨਾਂ ਤੋਂ ਦਰਬਾਰ ਸਾਹਿਬ ਦੀ ਰੇਕੀ ਕਰ ਰਿਹਾ ਸੀ। ਨਰਾਇਣ ਸਿੰਘ ਚੋੜਾ ਜੋ ਕਿ ਬੁੜੈਲ ਜੇਲ੍ਹ ਬਰੇਕ ਕਾਂਡ ਦਾ ਮਾਸਟਰਮਾਈਂਡ ਅਤੇ ਪਾਕਿਸਤਾਨ ਤੋਂ ਹਥਿਆਰਾਂ ਦੀ ਸਮੱਗਲਿੰਗ ਦੇ ਦੋਸ਼ਾਂ ਹੇਠ ਜੇਲ੍ਹ ਕੱਟ ਚੁੱਕਾ ਹੈ। ਇਹ ਸ਼ਨਾਖਤ ਹੋਣ ਦੇ ਬਾਵਜੂਦ ਵੀ ਕਿਸ ਸਾਜ਼ਿਸ਼ ਤਹਿਤ ਇਸਨੂੰ ਡਿਟੇਨ ਨਹੀਂ ਕੀਤਾ ਗਿਆ। ਇਹ ਇੰਟੈਲੀਜੈਂਸ ਚੂਕ ਹੈ ਜਾਂ ਫਿਰ ਸਿੱਖ ਲੀਡਰਸ਼ਿਪ ਨੂੰ ਖਤਮ ਕਰਨ ਦੀ ਸਾਜ਼ਿਸ਼ ਹੈ। ਮੁੱਖ ਮੰਤਰੀ ਸਾਬ ਤੁਹਾਡੇ 200 ਪੁਲਿਸ ਕਰਮਚਾਰੀ ਕਿਥੇ ਸਨ।
 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ