ਕਿਸਾਨੀ ਮੁੱਦੇ ’ਤੇ ਰਾਜ ਸਭਾ ’ਚ ਵਿਰੋਧੀ ਧਿਰ ਦਾ ਹੰਗਾਮਾ
ਨਵੀਂ ਦਿੱਲੀ, 4 ਦਸੰਬਰ- ਅੱਜ ਸਰਦ ਰੁੱਤ ਇਜਲਾਸ ਦੇ 7ਵੇਂ ਦਿਨ ਕਿਸਾਨੀ ਮੁੱਦੇ ’ਤੇ ਰਾਜ ਸਭਾ ’ਚ ਵਿਰੋਧੀ ਧਿਰ ਨੇ ਹੰਗਾਮਾ ਕੀਤਾ। ਵਿਰੋਧੀ ਆਗੂਆਂ ਨੇ ਨਾਅਰੇਬਾਜ਼ੀ ਕੀਤੀ ਕਿ ਇਹ ਕਿਸਾਨ ਵਿਰੋਧੀ ਸਰਕਾਰ ਨਹੀਂ ਚੱਲੇਗੀ। ਇਸ ਦੌਰਾਨ ਕਈ ਲੀਡਰ ਵੇੱਲ ’ਤੇ ਆ ਗਏ। ਇਸ ’ਤੇ ਚੇਅਰਮੈਨ ਜਗਦੀਪ ਧਨਖੜ ਨੇ ਨਾਰਾਜ਼ਗੀ ਪ੍ਰਗਟਾਈ। ਉਨ੍ਹਾਂ ਨੇ ਖੜ੍ਹੇ ਹੋ ਕੇ ਵਿਰੋਧੀ ਨੇਤਾਵਾਂ ਨੂੰ ਝਿੜਕਿਆ। ਧਨਖੜ ਨੇ ਕਿਹਾ ਕਿ ਇਹ ਨਾਅਰੇਬਾਜ਼ੀ ਅਤੇ ਮਗਰਮੱਛ ਦੇ ਹੰਝੂ ਇੱਥੇ ਕੰਮ ਨਹੀਂ ਕਰਨਗੇ। ਤੁਹਾਡੇ ਲਈ ਕਿਸਾਨਾਂ ਦਾ ਹਿੱਤ ਸਵਾਰਥ ਲਈ ਹੈ।