ਸ. ਸੁਖਬੀਰ ਸਿੰਘ ਬਾਦਲ 'ਤੇ ਹਮਲਾ ਹੋਣਾ ਬੇਹੱਦ ਮੰਦਭਾਗਾ - ਸੁਨੀਲ ਜਾਖੜ
ਚੰਡੀਗੜ੍ਹ, 4 ਦਸੰਬਰ-ਸ਼੍ਰੋਮਣੀ ਅਕਾਲੀ ਦਲ ਦੇ ਆਗੂ ਸ. ਸੁਖਬੀਰ ਸਿੰਘ ਬਾਦਲ ਉੱਤੇ ਹਮਲਾ ਹੋਣਾ ਬੇਹੱਦ ਮੰਦਭਾਗਾ ਹੈl ਇਹ ਸ਼ਬਦ ਸੁਨੀਲ ਕੁਮਾਰ ਜਾਖੜ ਪੰਜਾਬ ਭਾਜਪਾ ਦੇ ਪ੍ਰਧਾਨ ਨੇ ਕਹੇ। ਉਨ੍ਹਾਂ ਕਿਹਾ ਕਿ ਗੁਰੂਘਰ ਅੰਦਰ ਇਸ ਤਰ੍ਹਾਂ ਦੀ ਘਟਨਾ ਨੂੰ ਅੰਜਾਮ ਦੇਣਾ ਮਾੜੀ ਗੱਲ ਹੈ। ਸ. ਸੁਖਬੀਰ ਸਿੰਘ ਬਾਦਲ ਦੇ ਸਕਿਓਰਿਟੀ ਅਫਸਰਾਂ ਨੇ ਹਮਲਾਵਰ ਨੂੰ ਬਹਾਦਰੀ ਨਾਲ ਫੜਿਆ ਹੈ।