ਕੇਂਦਰੀ ਮੰਤਰੀ ਹਰਦੀਪ ਪੁਰੀ ਨੇ ਤੇਲ ਖੇਤਰ (ਨਿਯਮ ਅਤੇ ਵਿਕਾਸ) ਸੋਧ ਬਿੱਲ ਦੇ ਪਾਸ ਹੋਣ ਦਾ ਕੀਤਾ ਸਵਾਗਤ
ਨਵੀਂ ਦਿੱਲੀ, 3 ਦਸੰਬਰ (ਏਜੰਸੀ)- ਕੇਂਦਰੀ ਪੈਟਰੋਲੀਅਮ ਅਤੇ ਕੁਦਰਤੀ ਗੈਸ ਮੰਤਰੀ ਹਰਦੀਪ ਸਿੰਘ ਪੁਰੀ ਨੇ ਰਾਜ ਸਭਾ 'ਚ ਆਇਲਫੀਲਡ (ਰੈਗੂਲੇਸ਼ਨ ਐਂਡ ਡਿਵੈਲਪਮੈਂਟ) ਸੋਧ ਬਿੱਲ, 2024 ਦੇ ਪਾਸ ਹੋਣ 'ਤੇ ਖੁਸ਼ੀ ਜ਼ਾਹਰ ਕਰਦੇ ਹੋਏ ਇਸ ਨੂੰ 'ਇਤਿਹਾਸਕ ਕਦਮ' ਦੱਸਿਆ। ਕੇਂਦਰੀ ਮੰਤਰੀ ਨੇ ਐਕਸ 'ਤੇ ਪੋਸਟ 'ਚ ਕਿਹਾ, "ਪ੍ਰਸਤਾਵਿਤ ਕਾਲਪਨਿਕ ਸੋਧਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਦੀ ਅਗਵਾਈ ਵਿਚ ਭਾਰਤ ਦੇ ਊਰਜਾ ਖੇਤਰ ਨੂੰ ਹੋਰ ਮਜ਼ਬੂਤ ਅਤੇ ਅੱਗੇ ਵਧਾਉਣਗੀਆਂ ਅਤੇ ਨੀਤੀਗਤ ਸਥਿਰਤਾ, ਅੰਤਰਰਾਸ਼ਟਰੀ ਸਾਲਸੀ, ਵਿਸਤ੍ਰਿਤ ਲੀਜ਼ ਦੀ ਮਿਆਦ ਆਦਿ ਨੂੰ ਯਕੀਨੀ ਬਣਾਉਣਗੀਆਂ।"