ਮਹਾਕੁੰਭ 2025 ਤੋਂ ਪਹਿਲਾਂ, ਹਿੰਦੂ ਪ੍ਰਤੀਕਾਂ ਨਾਲ ਚਮਕਦੀਆਂ ਲਾਈਟਾਂ ਖਿਚ ਦਾ ਕੇਂਦਰ ਬਣ ਗਈਆਂ
ਪ੍ਰਯਾਗਰਾਜ (ਉੱਤਰ ਪ੍ਰਦੇਸ਼), 3 ਦਸੰਬਰ- ਪ੍ਰਯਾਗਰਾਜ 'ਚ ਮਹਾਕੁੰਭ 2025 ਦੀਆਂ ਤਿਆਰੀਆਂ ਸ਼ੁਰੂ ਹੋ ਚੁੱਕੀਆਂ ਹਨ। ਮਹਾਕੁੰਭ 2025 ਤੋਂ ਪਹਿਲਾਂ, ਹਿੰਦੂ ਪ੍ਰਤੀਕਾਂ ਨਾਲ ਚਮਕਦੀਆਂ ਲਾਈਟਾਂ ਖਿੱਚ ਦਾ ਕੇਂਦਰ ਬਣੀਆਂ ਹੋਈਆਂ ਹਨ। ਇਸ ਸੰਬੰਧੀ ਵਧੀਕ ਮੇਲਾ ਅਧਿਕਾਰੀ ਵਿਵੇਕ ਚਤੁਰਵੇਦੀ ਨੇ ਦੱਸਿਆ ਕਿ ਮਹਾਂਕੁੰਭ ਇਕ ਧਾਰਮਿਕ ਸਮਾਗਮ ਹੈ। ਇੱਥੇ ਆਉਣ ਵਾਲੇ ਸਾਰੇ ਸ਼ਰਧਾਲੂਆਂ ਦੇ ਮਨ ਵਿਚ ਧਾਰਮਿਕ ਭਾਵਨਾਵਾਂ ਹਨ। ਇਸੇ ਲੜੀ ਤਹਿਤ ਸਾਡੇ ਬਿਜਲੀ ਵਿਭਾਗ ਨੇ ਡਿਜ਼ਾਈਨਰ ਲਾਈਟਾਂ ਦੀ ਅਨੋਖੀ ਵਰਤੋਂ ਕੀਤੀ ਹੈ, ਜਿਸ ਵਿਚ ਲਾਈਟਾਂ ਰਾਹੀਂ ਧਾਰਮਿਕ ਸ਼ਖਸੀਅਤਾਂ ਨੂੰ ਦਰਸਾਇਆ ਜਾ ਰਿਹਾ ਹੈ। ਸੈਲਾਨੀਆਂ ਲਈ ਇਹ ਅਨੋਖਾ ਅਨੁਭਵ ਹੋਵੇਗਾ।