JALANDHAR WEATHER

ਅੱਠ ਦਿਨਾਂ ਤੋਂ ਲਾਪਤਾ ਹੋਏ ਪ੍ਰਵਾਸੀ ਬੱਚੇ ਦੀ ਮਿਲੀ ਲਾਸ਼

ਭੁਲੱਥ, (ਕਪੂਰਥਲਾ), 27 ਨਵੰਬਰ (ਮੇਹਰ ਚੰਦ ਸਿੱਧੂ)- ਸਬ ਡਵੀਜ਼ਨ ਕਸਬਾ ਥਾਣਾ ਭੁਲੱਥ ਵਿਖੇ ਵਿਨੋਦ ਕੁਮਾਰ ਪੁੱਤਰ ਪੰਧਾਰੀ ਵਾਸੀ ਬਹਾਰਪੁਰ ਥਾਣਾ ਰੂਹਾਨੀਆ ਜ਼ਿਲ੍ਹਾ ਵਾਰਾਨਸੀ ਉੱਤਰ ਪ੍ਰਦੇਸ਼ ਹਾਲ ਵਾਸੀ ਨੇੜੇ ਮਹਾਰਾਜਾ ਪੈਲਸ ਭੁਲੱਥ ਨੇ ਲਿਖਤੀ ਇਤਲਾਹ ਦਿੰਦਿਆਂ ਦੱਸਿਆ ਕਿ ਅੱਠ ਦਿਨਾਂ ਤੋਂ ਉਸ ਦਾ ਲੜਕਾ ਗੋਲੂ, ਜੋ ਸ਼ਾਮ ਦੇ ਵਕਤ ਘਰੋਂ ਬਾਜ਼ਾਰ ਗਿਆ ਸੀ ਤੇ ਘਰ ਵਾਪਸ ਨਹੀਂ ਪਰਤਿਆ, ਜਿਸ ਦੀ ਬਹੁਤ ਤਲਾਸ਼ ਕੀਤੀ। ਉਸ ਨੇ ਦੱਸਿਆ ਕਿ ਅੱਜ ਮੈਨੂੰ ਪਤਾ ਲੱਗਾ ਕਿ ਸਾਡੇ ਝੁੱਗੀਆਂ ਦੇ ਸਾਹਮਣੇ ਸਰਕਾਰੀ ਕਾਲਜ ਭੁਲੱਥ ਦੇ ਪਿਛੇ ਖੇਤਾਂ ਵਿਚ ਮੋਟਰ ਦੀ ਛੱਤ ਉੱਪਰ ਕਿਸੇ ਬੱਚੇ ਦੀ ਲਾਸ਼ ਪਈ ਹੈ, ਜਦੋਂ ਉਸ ਨੇ ਆਪਣੀ ਪਤਨੀ ਪੂਜਾ ਨੂੰ ਨਾਲ ਲੈ ਕੇ ਮੋਟਰ ਦੀ ਛੱਤ ’ਤੇ ਜਾ ਕੇ ਦੇਖਿਆ, ਤਾਂ ਲਾਸ਼ ਉਸ ਦੇ ਬੇਟੇ ਗੋਲੂ ਦੀ ਸੀ, ਜਿਸ ਦੀ ਜੀਭ ਬਾਹਰ ਆਈ ਹੋਈ ਸੀ ਤੇ ਦੋਵੇਂ ਅੱਖਾਂ ਵੀ ਬਾਹਰ ਆਈਆਂ ਹੋਈਆਂ ਸਨ, ਤੇ ਉਸ ਦੇ ਦੋਵੇਂ ਪੈਰਾਂ ਦੇ ਗਿੱਟਿਆਂ ਨੂੰ ਅਸਮਾਨੀ ਰੰਗ ਦੇ ਪਾਈਪ ਨਾਲ ਬੰਨਿਆ ਹੋਇਆ ਸੀ, ਪੇਟ ਫੁੱਲਿਆ ਹੋਇਆ ਸੀ ਤੇ ਪੈਰਾਂ ਤੇ ਛਾਲੇ ਪਏ ਹੋਏ ਸਨ, ਗਰਦਨ ਤੇ ਕੀੜੇ ਚੱਲ ਰਹੇ ਸਨ, ਉਸ ਨੇ ਦੱਸਿਆ ਕਿ ਗੋਲੂ ਦੀ ਲਾਸ਼ ਦੇਖਣ ਤੋਂ ਪਤਾ ਲੱਗ ਰਿਹਾ ਸੀ ਕਿ ਕਿਸੇ ਨਾ ਮਾਲੂਮ ਵਿਅਕਤੀਆਂ ਨੇ ਉਸ ਨੂੰ ਗਲਾ ਘੁੱਟ ਕੇ ਮਾਰ ਦਿੱਤਾ ਹੈ। ਇਸ ਸੰਬੰਧੀ ਥਾਣਾ ਭੁਲੱਥ ਵਿਖੇ ਮੁਕੱਦਮਾ ਦਰਜ ਕੀਤਾ ਗਿਆ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ