JALANDHAR WEATHER

ਰਾਜਧਾਨੀ ਵਿਚ ਹਵਾ ਦੀ ਗੁਣਵੱਤਾ ਬੇਹੱਦ ਖ਼ਰਾਬ

ਨਵੀਂ ਦਿੱਲੀ, 27 ਨਵੰਬਰ- ਦਿੱਲੀ ਵਿਚ ਜ਼ਹਿਰੀਲੇ ਧੂੰਏਂ ਦਾ ਪ੍ਰਭਾਵ ਜਾਰੀ ਹੈ। ਹਵਾ ਦੀ ਗੁਣਵੱਤਾ ਬੇਹੱਦ ਮਾੜੇ ਪੱਧਰ ’ਤੇ ਬਣੀ ਹੋਈ ਹੈ। ਮੌਸਮ ਵਿਭਾਗ ਦੇ ਅੰਕੜਿਆਂ ਅਨੁਸਾਰ, ਅੱਜ ਸਵੇਰੇ 7 ਵਜੇ ਆਨੰਦ ਵਿਹਾਰ ਵਿਚ ਹਵਾ ਦੀ ਗੁਣਵੱਤਾ 311, ਬਵਾਨਾ ਵਿਚ 341, ਜਹਾਂਗੀਰਪੁਰੀ ਵਿਚ 330, ਪੰਜਾਬੀ ਬਾਗ ਵਿਚ 326 ਅਤੇ ਨਜਫਗੜ੍ਹ ਵਿਚ 295 ਦਰਜ ਕੀਤੀ ਗਈ। ਖ਼ਰਾਬ ਮੌਸਮ ਕਾਰਨ ਦਿੱਲੀ ਦੀਆਂ ਹਵਾਵਾਂ ਬਹੁਤ ਖ਼ਰਾਬ ਹਨ। ਪ੍ਰਦੂਸ਼ਣ ’ਤੇ ਕੰਮ ਕਰ ਰਹੀਆਂ ਏਜੰਸੀਆਂ ਅਨੁਸਾਰ ਅਗਲੇ ਤਿੰਨ ਦਿਨਾਂ ਤੱਕ ਹਵਾ ਦੀ ਗੁਣਵੱਤਾ ਬਹੁਤ ਖਰਾਬ ਸ਼੍ਰੇਣੀ ਵਿਚ ਰਹਿਣ ਦੀ ਉਮੀਦ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ