JALANDHAR WEATHER

ਅੱਜ ਸੰਵਿਧਾਨ ਦੇ 75 ਸਾਲ ਪੂਰੇ ਹੋਣ ’ਤੇ ਪੁਰਾਣੀ ਸੰਸਦ ’ਚ ਹੋਵੇਗਾ ਵਿਸ਼ੇਸ਼ ਸਮਾਗਮ

ਨਵੀਂ ਦਿੱਲੀ, 26 ਨਵੰਬਰ- ਦੇਸ਼ ਦੇ ਸੰਵਿਧਾਨ ਦੇ 75 ਸਾਲ ਪੂਰੇ ਹੋਣ ’ਤੇ ਅੱਜ ਪੁਰਾਣੀ ਸੰਸਦ ਦੇ ਸੈਂਟਰਲ ਹਾਲ ’ਚ ਵਿਸ਼ੇਸ਼ ਪ੍ਰੋਗਰਾਮ ਹੋਵੇਗਾ। ਰਾਸ਼ਟਰਪਤੀ ਦਰੋਪਦੀ ਮੁਰਮੂ, ਉਪ ਰਾਸ਼ਟਰਪਤੀ ਜਗਦੀਪ ਧਨਖੜ, ਪ੍ਰਧਾਨ ਮੰਤਰੀ ਮੰਤਰੀ ਨਰਿੰਦਰ ਮੋਦੀ, ਲੋਕ ਸਭਾ ’ਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਅਤੇ ਸਾਰੇ ਸੰਸਦ ਮੈਂਬਰ ਇਸ ’ਚ ਮੌਜੂਦ ਰਹਿਣਗੇ। ਪ੍ਰੋਗਰਾਮ ’ਚ ਰਾਸ਼ਟਰਪਤੀ ਦਰੋਪਦੀ ਮੁਰਮੂ ਅਤੇ ਉਪ ਰਾਸ਼ਟਰਪਤੀ ਧਨਖੜ ਦੋਹਾਂ ਸਦਨਾਂ ਨੂੰ ਸੰਬੋਧਨ ਕਰਨਗੇ। ਲੋਕ ਸਭਾ ਸਪੀਕਰ ਓਮ ਬਿਰਲਾ ਸਵਾਗਤੀ ਭਾਸ਼ਣ ਦੇਣਗੇ। ਸੰਵਿਧਾਨ ਨੂੰ ਅਪਣਾਉਣ ਦੀ 75ਵੀਂ ਵਰ੍ਹੇਗੰਢ ਦੀ ਯਾਦ ਵਿਚ ਇਕ ਸਿੱਕਾ ਅਤੇ ਡਾਕ ਟਿਕਟ ਵੀ ਜਾਰੀ ਕੀਤੀ ਜਾਵੇਗੀ। ਇਸ ਤੋਂ ਇਲਾਵਾ ‘ਮੇਕਿੰਗ ਆਫ ਦਾ ਇੰਡੀਅਨ ਕੰਸਟੀਟਿਊਸ਼ਨ: ਏ ਗਲੀਮਪਸ’ ਅਤੇ ‘ਮੇਕਿੰਗ ਆਫ ਦਾ ਇੰਡੀਅਨ ਕੰਸਟੀਟਿਊਸ਼ਨ ਐਂਡ ਇਟਸ ਸ਼ਾਨਦਾਰ ਸਫਰ’ ਨਾਂਅ ਦੀਆਂ ਕਿਤਾਬਾਂ ਲਾਂਚ ਕੀਤੀਆਂ ਜਾਣਗੀਆਂ। ਸੰਵਿਧਾਨ ਦੀਆਂ ਕਾਪੀਆਂ ਸੰਸਕ੍ਰਿਤ ਅਤੇ ਮੈਥਿਲੀ ਵਿਚ ਵੀ ਜਾਰੀ ਕੀਤੀਆਂ ਜਾਣਗੀਆਂ। ਭਾਰਤੀ ਸੰਵਿਧਾਨ ਦੇ ਨਿਰਮਾਣ ਦੀ ਇਤਿਹਾਸਕ ਮਹੱਤਤਾ ਅਤੇ ਯਾਤਰਾ ’ਤੇ ਇਕ ਲਘੂ ਫਿਲਮ ਵੀ ਦਿਖਾਈ ਜਾਵੇਗੀ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ