JALANDHAR WEATHER

ਏਕਨਾਥ ਸ਼ਿੰਦੇ ਨੇ ਮੁੱਖ ਮੰਤਰੀ ਦੇ ਅਹੁਦੇ ਤੋਂ ਦਿੱਤਾ ਅਸਤੀਫ਼ਾ, ਅੱਜ ਹੋ ਸਕਦੈ ਨਵੇਂ ਮੁੱਖ ਮੰਤਰੀ ਦਾ ਐਲਾਨ

ਮੁੰਬਈ, 26 ਨਵੰਬਰ- ਮਹਾਰਾਸ਼ਟਰ ਦੇ ਮੁੱਖ ਮੰਤਰੀ ਏਕਨਾਥ ਸ਼ਿੰਦੇ ਨੇ ਅੱਜ ਰਾਜਪਾਲ ਸੀ.ਪੀ. ਰਾਧਾਕ੍ਰਿਸ਼ਨਨ ਨਾਲ ਮੁਲਾਕਾਤ ਕੀਤੀ ਅਤੇ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ। ਉਨ੍ਹਾਂ ਦੇ ਨਾਲ ਉਪ ਮੁੱਖ ਮੰਤਰੀ ਦੇਵੇਂਦਰ ਫੜਨਵੀਸ ਅਤੇ ਅਜੀਤ ਪਵਾਰ ਵੀ ਮੌਜੂਦ ਸਨ। ਸੂਤਰਾਂ ਅਨੁਸਾਰ ਨਵੇਂ ਮੁੱਖ ਮੰਤਰੀ ਲਈ ਦੇਵੇਂਦਰ ਫੜਨਵੀਸ ਦਾ ਨਾਂਅ ਲਗਭਗ ਤੈਅ ਹੈ। ਉਨ੍ਹਾਂ ਦੇ ਨਾਂਅ ਦਾ ਐਲਾਨ ਅੱਜ ਹੀ ਕਰ ਦਿੱਤਾ ਜਾਵੇਗਾ ਤੇ ਪਹਿਲਾਂ ਵਾਂਗ ਨਵੀਂ ਸਰਕਾਰ ’ਚ ਵੀ ਦੋ ਉਪ ਮੁੱਖ ਮੰਤਰੀ ਹੋਣਗੇ। ਸ਼ਿਵ ਸੈਨਾ (ਸ਼ਿੰਦੇ ਧੜੇ) ਅਤੇ ਐਨ.ਸੀ.ਪੀ. (ਅਜੀਤ ਧੜੇ) ਤੋਂ ਇਕ-ਇਕ ਉਪ ਮੁੱਖ ਮੰਤਰੀ ਹੋਵੇਗਾ। ਅਜੀਤ ਪਵਾਰ ਐਨ.ਸੀ.ਪੀ. ਦੇ ਕਿਸੇ ਵੀ ਵਿਧਾਇਕ ਦਾ ਨਾਂਅ ਅੱਗੇ ਕਰ ਸਕਦੇ ਹਨ ਅਤੇ ਸ਼ਿੰਦੇ ਸ਼ਿਵ ਸੈਨਾ ਦੇ ਕਿਸੇ ਵੀ ਵਿਧਾਇਕ ਦਾ ਨਾਂਅ ਅੱਗੇ ਕਰ ਸਕਦੇ ਹਨ। ਵਿਧਾਨ ਸਭਾ ਦਾ ਕਾਰਜਕਾਲ ਅੱਜ ਯਾਨੀ 26 ਨਵੰਬਰ ਤੱਕ ਹੀ ਹੈ। ਹਾਲਾਂਕਿ ਨਵੇਂ ਮੁੱਖ ਮੰਤਰੀ ਦੀ ਸਹੁੰ ਚੁੱਕਣ ਦੀ ਤਰੀਕ ਤੈਅ ਨਹੀਂ ਹੋਈ ਹੈ। ਉਦੋਂ ਤੱਕ ਏਕਨਾਥ ਸ਼ਿੰਦੇ ਕਾਰਜਕਾਰੀ ਮੁੱਖ ਮੰਤਰੀ ਬਣੇ ਰਹਿਣਗੇ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ