ਬੀਤੀ ਦੇਰ ਰਾਤ ਪ੍ਰਵਾਸੀ ਦੀ ਝੋਨੇ ਦੀ ਪਰਾਲੀ ਨੂੰ ਲੱਗੀ ਅੱਗ
ਸੰਗਤ ਮੰਡੀ, (ਬਠਿੰਡਾ), 26 ਨਵੰਬਰ (ਦੀਪਕ ਸ਼ਰਮਾ)- ਬੀਤੀ ਦੇਰ ਰਾਤ ਸੰਗਤ ਮੰਡੀ ਅਧੀਨ ਪੈਂਦੇ ਪਿੰਡ ਘੁੱਦਾ ਵਿਖੇ ਇਕ ਪ੍ਰਵਾਸੀ ਗਊਆਂ ਚਾਰਨ ਵਾਲੇ ਮਜ਼ਦੂਰ ਦੀ ਝੋਨੇ ਦੀ ਪਰਾਲੀ ਨੂੰ ਅੱਗ ਲੱਗ ਗਈ। ਪ੍ਰਾਪਤ ਜਾਣਕਾਰੀ ਅਨੁਸਾਰ ਓਮ ਪ੍ਰਕਾਸ਼, ਜੋ ਕਿ ਰਾਜਸਥਾਨ ਤੋਂ ਇੱਥੇ ਆ ਕੇ ਰਹਿੰਦਾ ਸੀ ਅਤੇ ਉਹ ਗਊਆਂ ਚਾਰਨ ਦਾ ਕੰਮ ਕਰਦਾ ਸੀ ਤਾਂ ਉਸ ਨੇ ਗਊਆਂ ਨੂੰ ਚਾਰਨ ਵਾਸਤੇ ਝੋਨੇ ਦੀ ਪਰਾਲੀ ਇਕੱਠੀ ਕੀਤੀ ਸੀ, ਪਰ ਬੀਤੀ ਰਾਤ ਇਸ ਝੋਨੇ ਦੀ ਪਰਾਲੀ ਨੂੰ ਅੱਗ ਲੱਗ ਗਈ। ਪਿੰਡ ਵਾਸੀਆਂ ਨੇ ਇਕੱਠੇ ਹੋ ਕੇ ਬੜੀ ਹੀ ਜੱਦੋ ਜਹਿਦ ਮਗਰੋਂ ਇਸ ਅੱਗ ’ਤੇ ਕਾਬੂ ਪਾਇਆ। ਪੀੜਤ ਓਮ ਪ੍ਰਕਾਸ਼ ਨੇ ਅੱਗ ਲੱਗਣ ਦਾ ਕਾਰਨ ਕਿਸੇ ਸ਼ਰਾਰਤੀ ਅਨਸਰ ਨੂੰ ਦੱਸਿਆ ਹੈ। ਪਿੰਡ ਵਾਸੀਆਂ ਨੇ ਪੰਜਾਬ ਸਰਕਾਰ ਤੋਂ ਉਸ ਲਈ ਯੋਗ ਮੁਆਵਜ਼ੇ ਦੀ ਮੰਗ ਕੀਤੀ ਹੈ।