ਮੈਂ ਵਿਸ਼ਵ ਪ੍ਰਮਾਣੂ ਪ੍ਰਦਰਸ਼ਨੀ 2025 ਵਿਚ ਭਾਰਤ ਦੀ ਮਜ਼ਬੂਤ ਪ੍ਰਤੀਨਿਧਤਾ ਕਰਨਾ ਚਾਹੁੰਦੀ ਹਾਂ - ਸਾਬਕਾ ਰਾਜਦੂਤ ਬਰਮਨ
ਨਵੀਂ ਦਿੱਲੀ, 22 ਨਵੰਬਰ (ਏ.ਐਨ.ਆਈ.) : ਵਿਸ਼ਵ ਪ੍ਰਮਾਣੂ ਪ੍ਰਦਰਸ਼ਨੀ ਦੀ ਪ੍ਰਧਾਨ ਸਿਲਵੀ ਬਰਮਨ ਨੇ ਭਾਰਤ ਦੀ ਪਰਮਾਣੂ ਸਪਲਾਈ ਲੜੀ 'ਤੇ ਭਰੋਸਾ ਪ੍ਰਗਟਾਇਆ ਅਤੇ ਇਸ ਨੂੰ ਨਾ ਸਿਰਫ਼ ਦੇਸ਼ ਲਈ, ਸਗੋਂ ਵਿਸ਼ਵ ਲਈ ਇਕ ਸੰਪਤੀ ਦੱਸਿਆ। ਉਨ੍ਹਾਂ 2025 ਵਿਚ ਵਿਸ਼ਵ ਪ੍ਰਮਾਣੂ ਪ੍ਰਦਰਸ਼ਨੀ ਵਿਚ ਭਾਰਤ ਦੀ ਪ੍ਰਤੀਨਿਧਤਾ ਲਈ ਆਪਣੀ ਉਤਸੁਕਤਾ ਜ਼ਾਹਰ ਕੀਤੀ। ਉਨ੍ਹਾਂ ਅੱਗੇ ਕਿਹਾ ਕਿ ਉਹ ਉਦਯੋਗਿਕ ਸੁਵਿਧਾਵਾਂ ਤੋਂ ਪ੍ਰਭਾਵਿਤ ਹੈ, ਜਿਸ ਵਿਚ ਗੋਦਰੇਜ ਤੇ ਗੁਜਰਾਤ ਵਿਚ ਹਜ਼ੀਰਾ ਸ਼ਾਮਿਲ ਹਨ। ਪਿਛਲੇ ਸਾਲ, ਸਾਡੇ ਕੋਲ 88 ਦੇਸ਼ , 24,000 ਵਿਜ਼ਟਰ ਅਤੇ 800 ਤੱਕ ਪ੍ਰਦਰਸ਼ਕ ਸਨ, ਅਤੇ ਸਾਨੂੰ 2025 ਵਿਚ 20 ਪ੍ਰਤੀਸ਼ਤ ਹੋਰ ਹੋਣ ਦੀ ਉਮੀਦ ਹੈ।