JALANDHAR WEATHER

ਪੁਲਿਸ ਅਤੇ ਮੁਲਜ਼ਮਾਂ ਵਿਚਾਲੇ ਹੋਈ ਗੋਲੀਬਾਰੀ

ਮੋਗਾ, 21 ਨਵੰਬਰ- ਮੋਗਾ ਦੇ ਰਹਿਣ ਵਾਲੇ ਦੋਸ਼ੀ, ਜਿਸ ਨੂੰ ਕੱਲ੍ਹ ਦੇਹਰਾਦੂਨ ਤੋਂ ਗ੍ਰਿਫ਼ਤਾਰ ਕੀਤਾ ਗਿਆ ਸੀ, ਨੇ ਮੋਗਾ ਦੀ ਐਮ.ਪੀ ਬਸਤੀ ਵਿਚ ਪੁਲਿਸ ’ਤੇ ਆਪਣੇ ਪਿਸਤੌਲ ’ਤੇ ਦੋ ਗੋਲੀਆਂ ਚਲਾਈਆਂ, ਪੁਲਿਸ ਨੇ ਵੀ ਜਵਾਬੀ ਫਾਇਰ ਕੀਤੇ, ਜਿਸ ਵਿਚੋਂ ਇਕ ਗੋਲੀ ਦੋਸ਼ੀ ਦੇ ਲੱਤ ਵਿਚ ਲੱਗੀ ਤੇ ਪੁਲਿਸ ਨੇ ਮੌਕੇ ’ਤੇ ਹੀ ਉਸ ਨੂੰ ਕਾਬੂ ਕਰ ਲਿਆ। ਉਸ ਨੂੰ ਇਲਾਜ ਲਈ ਮੋਗਾ ਦੇ ਸਰਕਾਰੀ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ, ਜਿਸ ਤੋਂ ਬਾਅਦ ਉਸ ਨੂੰ ਫਰੀਦਕੋਟ ਰੈਫ਼ਰ ਕਰ ਦਿੱਤਾ ਗਿਆ। ਦੱਸ ਦੇਈਏ ਕਿ ਮੁਲਜ਼ਮ ਖਿਲਾਫ਼ ਪਹਿਲਾਂ ਵੀ 17 ਮਾਮਲੇ ਦਰਜ ਹਨ। ਇਸ ਸੰਬੰਧੀ ਪੁਲਿਸ ਨੇ ਦੱਸਿਆ ਕਿ ਦੋਸ਼ੀ ਨੇ 2 ਭਰਾਵਾਂ ’ਤੇ ਹਮਲਾ ਕੀਤਾ ਸੀ ਤੇ ਫਿਰ ਇਥੋਂ ਫਰਾਰ ਹੋ ਗਿਆ ਸੀ। ਕੱਲ੍ਹ ਮੋਗਾ ਪੁਲਿਸ ਨੇ ਉਸ ਨੂੰ ਦੇਹਰਾਦੂਨ ਤੋਂ ਗਿ੍ਰਫ਼ਤਾਰ ਕੀਤਾ ਸੀ ਤੇ ਅੱਜ ਰਿਕਵਰੀ ਲਈ ਉਸ ਨੂੰ ਲਿਆਂਦਾ ਗਿਆ ਸੀ, ਜਿਥੇ ਉਸ ਨੇ ਪੁਲਿਸ ’ਤੇ ਫਾਇਰ ਕੀਤੇ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ