ਅਤਿ ਸੰਵੇਦਨਸ਼ੀਲ ਬੂਥ ਰਹੀਮਾਬਾਦ ’ਚ ਤਕਰਾਰ ਉਪਰੰਤ ਵੋਟਾਂ ਪੈਣੀਆਂ ਮੁੜ ਸ਼ੁਰੂ
ਕਲਾਨੌਰ (ਗੁਰਦਾਸਪੁਰ), 20 ਨਵੰਬਰ (ਪੁਰੇਵਾਲ, ਕਾਹਲੋਂ)- ਵਿਧਾਨ ਸਭਾ ਹਲਕਾ ਡੇਰਾ ਬਾਬਾ ਨਾਨਕ ’ਚ ਹੋ ਰਹੀ ਜਿਮਨੀ ਚੋਣ ਲਈ ਪੈ ਰਹੀਆਂ ਵੋਟਾਂ ਦੌਰਾਨ ਬਲਾਕ ਡੇਰਾ ਬਾਬਾ ਨਾਨਕ ਦੇ ਅਤਿ ਸੰਵੇਦਨਸ਼ੀਲ ਬੂਥ ਰਹੀਮਾਂਬਾਦ ’ਚ ਆਮ ਆਦਮੀ ਪਾਰਟੀ ਅਤੇ ਕਾਂਗਰਸ ਦੇ ਵਰਕਰ ਸਮੇਤ ਪੁਲਿਸ ਕਰਮੀਆਂ ਦਰਮਿਆਨ ਤਕਰਾਰ ਹੋ ਗਿਆ। ਇਸ ਦੌਰਾਨ ਕਾਂਗਰਸ ਵਲੋਂ ਮੈਂਬਰ ਪਾਰਲੀਮੈਂਟ ਸੁਖਜਿੰਦਰ ਸਿੰਘ ਰੰਧਾਵਾ ਦੇ ਸਪੁੱਤਰ ਉਦੇਵੀਰ ਸਿੰਘ ਰੰਧਾਵਾ ਅਤੇ ਆਪ ਵਲੋਂ ਚੋਣ ਲੜ ਰਹੇ ਗੁਰਦੀਪ ਸਿੰਘ ਰੰਧਾਵਾ ਵੀ ਮੌਕੇ ’ਤੇ ਪਹੁੰਚ ਗਏ। ਇਸ ਦੌਰਾਨ ਹੋਏ ਝਗੜੇ ਉਪਰੰਤ ਕੁਝ ਸਮੇਂ ਲਈ ਵੋਟਾਂ ਪੈਣ ਦਾ ਕੰਮ ਪ੍ਰਭਾਵਿਤ ਹੋ ਗਿਆ ਜਦ ਕਿ ਵੱਡੀ ਸੰਖਿਆ ’ਚ ਪੁਲਿਸ ਕਰਮੀਆਂ ਦੇ ਪਹੁੰਚਣ ਉਪਰੰਤ ਵੋਟਿੰਗ ਦੁਬਾਰਾ ਸ਼ੁਰੂ ਹੋਈ। ਪਿੰਡ ਵਿਚ ਭਾਰਤੀ ਜਨਤਾ ਪਾਰਟੀ ਵਲੋਂ ਵੀ ਬੂਥ ਲਗਾਇਆ ਗਿਆ ਹੈ।