ਸਰਕਾਰਾਂ ਤੋਂ ਬਾਅਦ ਹਰਾ ਘੋੜਾ ਟਿੱਡਾ ਕਿਸਾਨਾਂ ਦੀ ਫਸਲ ਦੇ ਹੋਇਆ ਦੁਆਲੇ
ਮੱਖੂ (ਫਿਰੋਜ਼ਪੁਰ), 19 ਨਵੰਬਰ (ਕੁਲਵਿੰਦਰ ਸਿੰਘ ਸੰਧੂ)-ਜਿੱਥੇ ਸਰਕਾਰਾਂ ਕਿਸਾਨਾਂ ਨੂੰ ਕਿਸਾਨੀ ਛੱਡਣ ਲਈ ਮਜਬੂਰ ਕਰ ਰਹੀਆਂ ਹਨ, ਉਥੇ ਹੀ ਹੁਣ ਕਿਸਾਨਾਂ ਦੀ ਸਿੱਧੀ ਬਿਜਾਈ ਨਾਲ ਬੀਜੀ ਫਸਲ ਉਤੇ ਹਰੇ ਘੋੜੇ (ਟਿੱਡੇ) ਨੇ ਹਮਲਾ ਕਰ ਦਿੱਤਾ ਹੈ, ਜਿਸ ਨਾਲ ਕਿਸਾਨਾਂ ਦੀ ਫਸਲ ਕਈ ਥਾਵਾਂ ਉਤੇ ਬਰਬਾਦ ਹੋ ਗਈ ਹੈ। ਇਸ ਸਮੱਸਿਆ ਨੂੰ ਮੁੱਖ ਰੱਖਦਿਆਂ ਪ੍ਰਗਟ ਸਿੰਘ ਸੂਬਾ ਸਕੱਤਰ ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਨੇ ਕਿਹਾ ਕਿ ਜਦੋਂ ਕਿਸਾਨ ਆਪਣੀ ਪਰਾਲ ਨੂੰ ਅੱਗ ਲਾਉਂਦਾ ਹੈ ਤਾਂ ਪੰਜਾਂ ਮਿੰਟਾਂ ਵਿਚ ਸਾਰੇ ਮਹਿਕਮੇ ਕਿਸਾਨ ਦੀ ਜ਼ਮੀਨ ਵਿਚ ਪਹੁੰਚ ਜਾਂਦੇ ਹਨ ਪਰ ਜਦੋਂ ਹੁਣ ਇਸ ਟਿੱਡੇ ਨੇ ਸਾਡੀ ਕਣਕ ਦੀ ਫਸਲ ਉਤੇ ਹਮਲਾ ਕੀਤਾ ਤਾਂ ਕੋਈ ਵੀ ਖੇਤੀਬਾੜੀ ਅਫਸਰ ਫੋਨ ਕਰਨ ਦੇ ਬਾਵਜੂਦ ਸਾਡੇ ਖੇਤਾਂ ਵਿਚ ਨਹੀਂ ਪਹੁੰਚਿਆ।