ਹਿਮਾਚਲ ਪ੍ਰਦੇਸ਼ ਹਾਈ ਕੋਰਟ ਵਲੋਂ ਦਿੱਲੀ ਸਥਿਤ ਹਿਮਾਚਲ ਭਵਨ ਨੂੰ ਅਟੈਚ ਕਰਨ ’ਤੇ ਬੋਲੇ ਮੁੱਖ ਮੰਤਰੀ, ‘ਇਹ ਕਾਨੂੰਨੀ ਮੁੱਦਾ ਹੈ’
ਸ਼ਿਮਲਾ, 19 ਨਵੰਬਰ- ਹਿਮਾਚਲ ਪ੍ਰਦੇਸ਼ ਹਾਈ ਕੋਰਟ ਵਲੋਂ ਦਿੱਲੀ ਸਥਿਤ ਹਿਮਾਚਲ ਭਵਨ ਨੂੰ ਅਟੈਚ ਕਰਨ ਦੀਆਂ ਰਿਪੋਰਟਾਂ ’ਤੇ ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁੱਖੂ ਨੇ ਕਿਹਾ ਕਿ ਜਾਇਦਾਦ ਕੁਰਕ ਨਹੀਂ ਕੀਤੀ ਗਈ ਹੈ, ਇਹ ਕਾਨੂੰਨੀ ਮੁੱਦਾ ਹੈ, ਅਸੀਂ ਇਸ ਲੜਾਈ ਨੂੰ ਲੜਨਾ ਚਾਹੁੰਦੇ ਹਾਂ। ਇਹ ਪਾਵਰ ਪ੍ਰੋਜੈਕਟ ਸੀ ਤੇ ਅਪਫਰੰਟ ਪ੍ਰੀਮੀਅਮ ਬ੍ਰੇਕੇਲ ਦੇ ਮਾਮਲੇ ਵਿਚ, ਅਸੀਂ ਪਹਿਲਾਂ ਹੀ ਅਪਫ਼ਰੰਟ ਪ੍ਰੀਮੀਅਮ ਦਾ ਕੇਸ ਜਿੱਤ ਚੁੱਕੇ ਹਾਂ, ਜਿਸ ਵਿਚ ਆਰਬਿਟਰੇਸ਼ਨ ਕੋਰਟ ਨੇ 280 ਕਰੋੜ ਰੁਪਏ ਦਿੱਤੇ ਸਨ, ਉਸ ਤੋਂ ਬਾਅਦ ਅਸੀਂ ਇਕ ਰਿੱਟ ਦਾਇਰ ਕੀਤੀ ਸੀ ਤਾਂ ਹਾਈਕੋਰਟ ਨੇ ਸਾਡੇ ਹੱਕ ਵਿਚ ਫੈਸਲਾ ਦਿੱਤਾ। ਇਸੇ ਤਰ੍ਹਾਂ ਅਸੀਂ ਸਾਲਸੀ ਅਦਾਲਤ ਵਲੋਂ ਦਿੱਤੇ 64 ਕਰੋੜ ਰੁਪਏ ਦੇ ਆਰਬਿਟਰੇਸ਼ਨ ਦੇ ਖਿਲਾਫ਼ ਹਾਈਕੋਰਟ ਵਿਚ ਗਏ ਹਾਂ... ਇਹ ਜੈਰਾਮ ਠਾਕੁਰ (ਹਿਮਾਚਲ ਦੇ ਸਾਬਕਾ ਮੁੱਖ ਮੰਤਰੀ ਅਤੇ ਭਾਜਪਾ ਨੇਤਾ) ਦੇ ਸਮੇਂ ਦਾ ਮਾਮਲਾ ਹੈ। ਉਨ੍ਹਾਂ ਨੇ ਆਪਣੀ ਕੈਬਨਿਟ ਵਿਚ ਬ੍ਰੇਕਲ ਕੰਪਨੀ ਨੂੰ 280 ਕਰੋੜ ਰੁਪਏ ਦਾ ਆਰਬਿਟਰੇਸ਼ਨ ਐਵਾਰਡ ਦਿੱਤਾ ਸੀ, ਜੋ ਕਿ ਗਲਤ ਸੀ ਅਤੇ ਉਸ ਤੋਂ ਬਾਅਦ ਹਾਈਕੋਰਟ ਨੇ ਸਾਡੇ ਹੱਕ ਵਿਚ ਫੈਸਲਾ ਦਿੱਤਾ, ਕਿਉਂਕਿ ਅਸੀਂ ਤੱਥ ਪੇਸ਼ ਕੀਤੇ ਸਨ।