JALANDHAR WEATHER

ਭਾਜਪਾ ਵਲੋਂ ਸਿੱਖਾਂ ਦਾ ਕੋਈ ਵੀ ਮਸਲਾ ਹੱਲ ਨਹੀ ਕੀਤਾ ਗਿਆ ਹੱਲ- ਪਰਮਜੀਤ ਸਿੰਘ ਸਰਨਾ

ਨਵੀਂ ਦਿੱਲੀ, 19 ਨਵੰਬਰ- ਸ਼੍ਰੋਮਣੀ ਅਕਾਲੀ ਦਲ ਦਿੱਲੀ ਇਕਾਈ ਦੇ ਪ੍ਰਧਾਨ ਪਰਮਜੀਤ ਸਿੰਘ ਸਰਨਾ ਨੇ ਕਿਹਾ ਕਿ ਦਮਦਮੀ ਟਕਸਾਲ ਸਿੱਖਾਂ ਦੀ ਇਕ ਸਤਿਕਾਰਤ ਸੰਸਥਾ ਹੈ, ਜਿਸ ਦਾ ਸਿੱਖ ਇਤਿਹਾਸ ਤੇ ਰਵਾਇਤ ਵਿਚ ਵੱਡਾ ਯੋਗਦਾਨ ਹੈ, ਜਿਸ ਕਾਰਨ ਸਮੁੱਚੀ ਕੌਮ ਦੀਆਂ ਭਾਵਨਾਵਾਂ ਇਸ ਦੇ ਨਾਲ ਗੂੜ੍ਹੇ ਰੂਪ ਵਿਚ ਜੁੜੀਆਂ ਹੋਈਆਂ ਹਨ। ਇਸ ਦੇ ਮੌਜੂਦਾ ਮੁਖੀ ਬਾਬਾ ਹਰਨਾਮ ਸਿੰਘ ਖ਼ਾਲਸਾ ਵਲੋਂ ਜੋ ਮਹਾਰਾਸ਼ਟਰ ਚੋਣਾਂ ਵਿਚ ਭਾਜਪਾ ਦੀ ਇਕਪਾਸੜ ਹਿਮਾਇਤ ਕੀਤੀ ਗਈ ਹੈ, ਇਹ ਫੈਸਲਾ ਸਿੱਖ ਕੌਮ ਦੀਆਂ ਭਾਵਨਾਵਾਂ ਦੇ ਉਲਟ ਹੈ ਤੇ ਟਕਸਾਲ ਦੇ ਅਕਸ ਨੂੰ ਢਾਹ ਲਗਾਉਣ ਵਾਲਾ ਹੈ। ਉਨ੍ਹਾਂ ਅੱਗੇ ਕਿਹਾ ਕਿ ਭਾਜਪਾ ਸਰਕਾਰ ਲਗਾਤਾਰ ਸਿੱਖਾਂ ਨੂੰ ਹਰ ਮਸਲੇ ’ਤੇ ਚਿੜਾ ਰਹੀ ਹੈ । ਅੱਜ ਤੱਕ ਭਾਜਪਾ ਵਲੋਂ ਸਿੱਖਾਂ ਦਾ ਕੋਈ ਵੀ ਮਸਲਾ ਹੱਲ ਨਹੀ ਕੀਤਾ ਗਿਆ। ਸ੍ਰੀ ਹਜ਼ੂਰ ਸਾਹਿਬ ਦੇ ਬੋਰਡ ਵਿਚ ਸਰਕਾਰੀ ਮੈਂਬਰਾਂ ਦੀ ਗਿਣਤੀ ਵਧਾਕੇ ਸਿੱਖਾਂ ਕੋਲੋਂ ਮਹਾਰਾਸ਼ਟਰ ਦੀ ਸਰਕਾਰ ਵਲੋਂ ਹੀ ਖੋਹਿਆ ਗਿਆ ਹੈ ਤੇ ਉਸੇ ਸਰਕਾਰ ਨੂੰ ਹਮਾਇਤ ਦੇਣ ਦੀ ਕੀ ਤੁਕ ਬਣਦੀ ਹੈ? ਜਦੋਂ ਭਾਜਪਾ ਸਰਕਾਰ ਵਲੋਂ ਹਰ ਮਸਲੇ ’ਤੇ ਸਿੱਖ ਮਸਲਿਆਂ ਤੇ ਉਲਟ ਭੁਗਤਿਆ ਜਾ ਰਿਹਾ ਹੋਵੇ ਚਾਹੇ ਉਹ ਬੰਦੀ ਸਿੰਘਾਂ ਦਾ ਮਸਲਾ ਹੋਵੇ, ਚਾਹੇ ਗੁਰਧਾਮਾਂ ਤੇ ਸਰਕਾਰੀ ਕਬਜ਼ਿਆਂ ਦਾ ਹੋਵੇ, ਅਜਿਹੇ ਵਿਚ ਭਾਜਪਾ ਨੂੰ ਹਮਾਇਤ ਦੇਣਾ ਜਿੱਥੇ ਸਿਧਾਂਤਕ ਤੌਰ ’ਤੇ ਗਲਤ ਹੈ, ਉੱਥੇ ਹੀ ਬਾਕੀ ਧਿਰਾਂ ਨੂੰ ਆਪਣੇ ਵਿਰੁੱਧ ਕਰਨ ਵਾਲੀ ਗੱਲ ਹੈ ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ