JALANDHAR WEATHER

ਰਾਜਧਾਨੀ ਵਿਚ ਹਵਾ ਦਾ ਪੱਧਰ ਪੁੱਜਿਆ ਬਹੁਤ ਖ਼ਤਰਨਾਕ ਸ਼੍ਰੇਣੀ ਵਿਚ, ਘਟੀ ਵਿਜ਼ੀਬਿਲਟੀ

ਨਵੀਂ ਦਿੱਲੀ, 18 ਨਵੰਬਰ- ਦਿੱਲੀ ’ਚ ਪਿਛਲੇ 6 ਦਿਨਾਂ ਤੋਂ ਪ੍ਰਦੂਸ਼ਣ ਬਹੁਤ ਖਤਰਨਾਕ ਪੱਧਰ ’ਤੇ ਬਣਿਆ ਹੋਇਆ ਹੈ। ਅੱਜ ਸਵੇਰੇ ਇਥੇ ਔਸਤ ਹਵਾ ਦੀ ਗੁਣਵੱਤਾ 481 ਦਰਜ ਕੀਤੀ ਗਈ। ਅਸ਼ੋਕ ਵਿਹਾਰ ਅਤੇ ਬਵਾਨਾ ਖ਼ੇਤਰਾਂ ਵਿਚ ਹਵਾ ਦੀ ਗੁਣਵੱਤਾ 495 ਦਰਜ ਕੀਤੀ ਗਈ। ਗੁੁਰੂਗ੍ਰਾਮ ਵਿਚ ਇਹ ਪੱਧਰ 576 ਤੱਕ ਪਹੁੰਚ ਗਿਆ। ਪ੍ਰਦੂਸ਼ਣ ਕਾਰਨ ਦਿੱਲੀ ਦੇ ਕਈ ਇਲਾਕਿਆਂ ’ਚ ਧੂੰਆਂ ਛਾਇਆ ਹੋਇਆ ਹੈ। ਪਾਲਮ ਸਮੇਤ ਕੁਝ ਇਲਾਕਿਆਂ ’ਚ ਵਿਜ਼ੀਬਿਲਟੀ ਘਟ ਕੇ 150 ਮੀਟਰ ਰਹਿ ਗਈ। ਇਸ ਕਾਰਨ ਉਡਾਣਾਂ ਪ੍ਰਭਾਵਿਤ ਹੋਈਆਂ ਹਨ। ਅੱਜ ਸਵੇਰੇ ਇੰਡੀਗੋ ਅਤੇ ਸਪਾਈਸਜੈੱਟ ਦੇ ਜਹਾਜ਼ਾਂ ਨੇ 1 ਘੰਟੇ ਦੀ ਦੇਰੀ ਨਾਲ ਉਡਾਣ ਭਰੀ। ਵਧਦੇ ਪ੍ਰਦੂਸ਼ਣ ਦੇ ਮੱਦੇਨਜ਼ਰ, ਹਵਾ ਗੁਣਵੱਤਾ ਪ੍ਰਬੰਧਨ ਕਮਿਸ਼ਨ ਅੱਜ ਸਵੇਰੇ 8 ਵਜੇ ਤੋਂ ਦਿੱਲੀ-ਐਨ.ਸੀ.ਆਰ. ਵਿਚ ਸੋਧੇ ਹੋਏ ਗ੍ਰੇਡਡ ਰਿਸਪਾਂਸ ਐਕਸ਼ਨ ਪਲਾਨ ਦੇ ਚੌਥੇ ਪੜਾਅ ਨੂੰ ਲਾਗੂ ਕੀਤਾ ਹੈ। ਇਸ ਦੇ ਨਾਲ ਹੀ 9ਵੀਂ ਜਮਾਤ ਤੱਕ ਦੇ ਸਕੂਲਾਂ ਨੂੰ ਆਨਲਾਈਨ ਕਲਾਸਾਂ ਚਲਾਉਣ ਲਈ ਕਿਹਾ ਗਿਆ ਹੈ। 10ਵੀਂ-12ਵੀਂ ਜਮਾਤ ਦੇ ਬੱਚਿਆਂ ਲਈ ਮਾਸਕ ਲਾਜ਼ਮੀ ਕਰ ਦਿੱਤੇ ਗਏ ਹਨ। ਦੂਜੇ ਪਾਸੇ ਹਰਿਆਣਾ ਦੇ 5 ਜ਼ਿਲ੍ਹਿਆਂ ਦੇ ਪ੍ਰਾਇਮਰੀ ਸਕੂਲਾਂ ਨੂੰ ਬੰਦ ਕਰਨ ਦੇ ਹੁਕਮ ਜਾਰੀ ਕੀਤੇ ਗਏ ਹਨ ਤੇ 14 ਜ਼ਿਲ੍ਹਿਆਂ ਵਿਚ ਗ੍ਰੈਪ-4 ਪਾਬੰਦੀਆਂ ਵੀ ਲਾਗੂ ਕੀਤੀਆਂ ਗਈਆਂ ਹਨ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ