JALANDHAR WEATHER

ਹਰਿਆਣਾ ਵਿਧਾਨ ਸਭਾ ਸੈਸ਼ਨ ਦਾ ਅੱਜ ਤੀਜਾ ਦਿਨ

ਚੰਡੀਗੜ੍ਹ, 18 ਨਵੰਬਰ- ਹਰਿਆਣਾ ਵਿਧਾਨ ਸਭਾ ਸੈਸ਼ਨ ਦਾ ਅੱਜ ਤੀਜਾ ਦਿਨ ਹੈ। 2 ਦਿਨਾਂ ਦੀ ਕਾਰਵਾਈ ’ਚ ਰਾਜਪਾਲ ਦੇ ਭਾਸ਼ਣ ’ਤੇ ਚਰਚਾ ਤੋਂ ਬਾਅਦ ਅੱਜ ਕੁਝ ਮਹੱਤਵਪੂਰਨ ਬਿੱਲ ਪੇਸ਼ ਕੀਤੇ ਜਾਣਗੇ। ਸਭ ਤੋਂ ਮਹੱਤਵਪੂਰਨ ਬਿੱਲ ਇੰਡੀਅਨ ਸਿਵਲ ਡਿਫੈਂਸ ਕੋਡ (ਹਰਿਆਣਾ ਸੋਧ) ਬਿੱਲ 2024 ਹੈ। ਇਸ ਬਿੱਲ ਨਾਲ ਸੂਬੇ ਦੇ 22 ਜ਼ਿਲ੍ਹਿਆਂ ਅਤੇ ਕਰੀਬ 3 ਦਰਜਨ ਸਬ-ਡਵੀਜ਼ਨਾਂ ਵਿਚ ਸਥਾਪਿਤ ਜੁਡੀਸ਼ੀਅਲ ਮੈਜਿਸਟ੍ਰੇਟ ਅਦਾਲਤਾਂ ਵਿਚ ਅਪਰਾਧਿਕ ਮਾਮਲਿਆਂ ਵਿਚ ਜ਼ੁਰਮਾਨੇ ਕਰਨ ਦੀ ਸ਼ਕਤੀ 10 ਗੁਣਾ ਵਧ ਜਾਵੇਗੀ। 15ਵੀਂ ਹਰਿਆਣਾ ਵਿਧਾਨ ਸਭਾ ਦੇ ਚੱਲ ਰਹੇ ਪਹਿਲੇ ਸੈਸ਼ਨ ਵਿਚ ਸੂਬੇ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਸਦਨ ਵਿਚ ਚਾਰ ਹੋਰ ਬਿੱਲ ਪੇਸ਼ ਕਰਨਗੇ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ