JALANDHAR WEATHER

ਲੋਹਟਬੱਦੀ ‘ਚ ਸੜਕ ਹਾਦਸੇ ਦੌਰਾਨ 2 ਪ੍ਰਵਾਸੀ ਮਜ਼ਦੂਰਾਂ ਦੀ ਮੌਤ , ਇਕ ਜ਼ਖ਼ਮੀ

ਲੋਹਟਬੱਦੀ (ਲੁਧਿਆਣਾ) , 8 ਨਵੰਬਰ (ਕੁਲਵਿੰਦਰ ਸਿੰਘ ਡਾਂਗੋਂ) - ਪਿੰਡ ਲੋਹਟਬੱਦੀ ਵਿਖੇ ਮੋਟਰਸਾਈਕਲ ਅਤੇ ਟਰੈਕਟਰ-ਟਰਾਲੀ ਦੀ ਟੱਕਰ ਦੌਰਾਨ ਮੋਟਰਸਾਈਕਲ ਸਵਾਰ 2 ਪ੍ਰਵਾਸੀ ਮਜ਼ਦੂਰਾਂ ਦੀ ਮੌਤ ਹੋ ਗਈ ਜਦਕਿ ਇਕ ਗੰਭੀਰ ਰੂਪ ‘ਚ ਜ਼ਖ਼ਮੀ ਹੋ ਗਿਆ। ਜਾਣਕਾਰੀ ਅਨੁਸਾਰ ਬਿਹਾਰ ਦੇ ਖਗੜੀਆ ਜ਼ਿਲ੍ਹੇ ਦੇ ਰਾਮਚੰਦਰ ਸਦਾ, ਰਾਧੇ ਸਦਾ ਅਤੇ ਕਮੋਦ ਸਦਾ ਅੱਜ ਮੋਟਰਸਾਈਕਲ ‘ਤੇ ਸਵਾਰ ਹੋ ਕੇ ਕਲਿਆਣ (ਮਲੇਰਕੋਟਲਾ) ਤੋਂ ਰਾਏਕੋਟ ਵੱਲ ਨੂੰ ਬੜੀ ਤੇਜ਼ੀ ਨਾਲ ਜਾ ਰਹੇ ਸੀ। ਜਿਉਂ ਹੀ ਉਹ ਲੋਹਟਬੱਦੀ ਦੇ ਜਲਵਾਣਾ-ਜੌਹਲਾਂ ਚੌਕ ‘ਚ ਪੁੱਜੇ ਤਾਂ ਉਹ ਅੱਗੇ ਜਾ ਰਹੀ ਟਰੈਕਟਰ-ਟਰਾਲੀ ਦੇ ਪਿਛਲੇ ਪਾਸੇ ਵੱਜਣ ਕਾਰਨ ਡਿੱਗ ਪਏ, ਜਿਨ੍ਹਾਂ ‘ਚੋਂ 2 ਦੀ ਤਾਂ ਮੌਕੇ ‘ਤੇ ਹੀ ਮੌਤ ਹੋ ਗਈ ਹੈ ਜਦਕਿ ਗੰਭੀਰ ਰੂਪ ‘ਚ ਜ਼ਖ਼ਮੀ ਹੋਏ ਤੀਜੇ ਸਾਥੀ ਨੂੰ 108 ਐਂਬੂਲੈਂਸ ਰਾਹੀਂ ਲੁਧਿਆਣਾ ਦੇ ਹਸਪਤਾਲ ‘ਚ ਇਲਾਜ ਲਈ ਭੇਜਿਆ ਗਿਆ।

 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ