ਰਾਸ਼ਟਰਪਤੀ ਟਰੰਪ ਨਾਲ ਨਿੱਜੀ ਤੌਰ ’ਤੇ ਗੱਲ ਕਰਕੇ ਲੱਗਾ ਚੰਗਾ- ਆਸਟ੍ਰੇਲੀਅਨ ਪ੍ਰਧਾਨ ਮੰਤਰੀ
ਕੈਨਬਰਾ, 7 ਨਵੰਬਰ- ਆਸਟ੍ਰੇਲੀਅਨ ਪ੍ਰਧਾਨ ਮੰਤਰੀ ਐਂਥਨੀ ਅਲਬਾਨੀਜ਼ ਨੇ ਟਵੀਟ ਕਰ ਕਿਹਾ ਕਿ ਰਾਸ਼ਟਰਪਤੀ ਟਰੰਪ ਨੂੰ ਉਨ੍ਹਾਂ ਦੀ ਚੋਣ ਜਿੱਤ ’ਤੇ ਨਿੱਜੀ ਤੌਰ ’ਤੇ ਵਧਾਈ ਦੇਣ ਲਈ ਅੱਜ ਸਵੇਰੇ ਉਨ੍ਹਾਂ ਨਾਲ ਗੱਲ ਕਰਕੇ ਚੰਗਾ ਲੱਗਿਆ। ਉਨ੍ਹਾਂ ਦੱਸਿਆ ਕਿ ਅਸੀਂ ਗਠਜੋੜ ਦੇ ਮਹੱਤਵ ਅਤੇ ਸੁਰੱਖਿਆ, ਏ.ਯੂ.ਕੇ.ਯੂ.ਐਸ., ਵਪਾਰ ਅਤੇ ਨਿਵੇਸ਼ ਵਿਚ ਆਸਟ੍ਰੇਲੀਆ-ਅਮਰੀਕਾ ਸੰਬੰਧਾਂ ਦੀ ਮਜ਼ਬੂਤੀ ਬਾਰੇ ਗੱਲ ਕੀਤੀ। ਉਨ੍ਹਾਂ ਕਿਹਾ ਕਿ ਮੈਂ ਦੋਹਾਂ ਦੇਸ਼ਾਂ ਦੇ ਹਿੱਤਾਂ ਲਈ ਮਿਲ ਕੇ ਕੰਮ ਕਰਨ ਦੀ ਉਮੀਦ ਕਰਦਾ ਹਾਂ।