ਸ਼ਾਰਦਾ ਸਿਨ੍ਹਾ ਅੱਜ ਦਿੱਤੀ ਜਾਵੇਗੀ ਅੰਤਿਮ ਵਿਦਾਈ
ਪਟਨਾ, 7 ਨਵੰਬਰ- ਲੋਕ ਗਾਇਕਾ ਸ਼ਾਰਦਾ ਸਿਨ੍ਹਾ ਨੂੰ ਅੱਜ ਅੰਤਿਮ ਵਿਦਾਈ ਦਿੱਤੀ ਜਾਵੇਗੀ। ਕੁਝ ਸਮੇਂ ਬਾਅਦ ਰਾਜਿੰਦਰ ਨਗਰ ਨਿਵਾਸ ਤੋਂ ਗੁਲਾਬੀ ਘਾਟ ਤੱਕ ਅੰਤਿਮ ਯਾਤਰਾ ਸ਼ੁਰੂ ਹੋਵੇਗੀ। ਉਨ੍ਹਾਂ ਦਾ ਅੰਤਿਮ ਸੰਸਕਾਰ ਸਰਕਾਰੀ ਸਨਮਾਨਾਂ ਨਾਲ ਕੀਤਾ ਜਾਵੇਗਾ। ਇਸ ਦੌਰਾਨ ਵਿਰੋਧੀ ਧਿਰ ਦੇ ਨੇਤਾ ਤੇਜੱਸਵੀ ਯਾਦਵ, ਸਾਬਕਾ ਕੇਂਦਰੀ ਮੰਤਰੀ ਅਸ਼ਵਨੀ ਚੌਬੇ ਅਤੇ ਹੋਰ ਨੇਤਾ ਘਾਟ ’ਤੇ ਹਾਜ਼ਰ ਹੋ ਸਕਦੇ ਹਨ। ਭਾਜਪਾ ਦੇ ਰਾਸ਼ਟਰੀ ਪ੍ਰਧਾਨ ਜੇ.ਪੀ. ਨੱਢਾ ਅੱਜ ਸ਼ਾਮ ਰਾਜੇਂਦਰ ਨਗਰ ਸਥਿਤ ਸ਼ਾਰਦਾ ਸਿਨਹਾ ਦੇ ਘਰ ਜਾ ਕੇ ਉਨ੍ਹਾਂ ਨੂੰ ਸ਼ਰਧਾਂਜਲੀ ਦੇਣਗੇ।