ਚੋਣ ਕਮਿਸ਼ਨ ਨੇ ਮਹਾਰਾਸ਼ਟਰ ਵਿਚ 280 ਕਰੋੜ ਤੇ ਝਾਰਖੰਡ ਵਿਚ 158 ਕਰੋੜ ਕੀਤੇ ਜ਼ਬਤ
ਨਵੀਂ ਦਿੱਲੀ, 6 ਨਵੰਬਰ (ਏਜੰਸੀ) : ਚੋਣ ਕਮਿਸ਼ਨ ਨੇ ਮਹਾਰਾਸ਼ਟਰ, ਝਾਰਖੰਡ ਅਤੇ 14 ਰਾਜਾਂ ਦੀਆਂ ਉਪ ਚੋਣਾਂ ਦੌਰਾਨ 558 ਕਰੋੜ ਰੁਪਏ ਦੀ ਨਕਦੀ, ਮੁਫ਼ਤ ਦਵਾਈਆਂ, ਸ਼ਰਾਬ, ਨਸ਼ੀਲੇ ਪਦਾਰਥ ਅਤੇ ਕੀਮਤੀ ਧਾਤਾਂ ਜ਼ਬਤ ਕੀਤੀਆਂ ਹਨ। ਇਕੱਲੇ ਮਹਾਰਾਸ਼ਟਰ ਵਿਚ, ਚੋਣ ਕਮਿਸ਼ਨ ਨੇ 280 ਕਰੋੜ ਰੁਪਏ ਤੇ ਝਾਰਖੰਡ ਤੋਂ ਹੁਣ ਤੱਕ 158 ਕਰੋੜ ਰੁਪਏ ਜ਼ਬਤ ਕੀਤੇ ਗਏ ਹਨ।