ਪੰਜਾਬ ਸਟੇਟ ਫਾਰਮੇਸੀ ਕੌਸਲ ਚੋਣਾਂ 'ਚ ਪ੍ਰਧਾਨ ਸੁਸ਼ੀਲ ਕੁਮਾਰ ਬਾਂਸਲ ਗੁਰੱਪ ਦੇ ਸਾਰੇ ਮੈਬਰ ਵੋਟਾਂ ਦੇ ਵੱਡੇ ਫਰਕ ਨਾਲ ਜੇਤੂ
ਮਹਿਲ ਕਲਾਂ, 5 ਨਵੰਬਰ (ਤਰਸੇਮ ਸਿੰਘ ਗਹਿਲ ,ਧੀਰਜ ਪਸ਼ੋਰੀਆ)-ਪੰਜਾਬ ਸਟੇਟ ਫਾਰਮੇਸੀ ਕੌਂਸਲ ਮੁਹਾਲੀ ਦੀਆ ਚੋਣਾਂ ਵਿਚ ਸੁਸ਼ੀਲ ਕੁਮਾਰ ਬਾਂਸਲ ਪ੍ਰਧਾਨ ਸਟੇਟ ਫਾਰਮੇਸੀ ਕੌਂਸਲ ਪੰਜਾਬ ਧੜੇ ਦੇ 5 ਮੈਂਬਰ ਅਤੇ ਖੁਦ ਵੋਟਾਂ ਦੇ ਵੱਡੇ ਫਰਕ ਨਾਲ ਅਪਣੇ ਵਿਰੋਧੀ ਧੜੇ ਨੂੰ ਹਰਾ ਕੇ ਜੇਤੂ ਰਹੇ l ਜ਼ਿਕਰਯੋਗ ਹੈ ਕਿ ਪ੍ਰਧਾਨ ਸੁਸ਼ੀਲ ਕੁਮਾਰ ਬਾਂਸਲ ਪਿਛਲੇ ਤਿੰਨ ਸਾਲਾਂ ਤੋਂ ਸਟੇਟ ਫਾਰਮੇਸੀ ਕੌਂਸਲ ਮੁਹਾਲੀ ਦੇ ਪ੍ਰਧਾਨ/ ਚੇਅਰਮੈਨ ਪਦ ਉਤੇ ਨਿਯੁਕਤ ਹਨ, ਪਿਛਲੇ ਸਮੇਂ ਦੌਰਾਨ ਉਨ੍ਹਾਂ ਵਲੋ ਸਟੇਟ ਫਾਰਮੇਸੀ ਕੌਂਸਲ ਮੁਹਾਲੀ ਵਿਚ ਕੀਤੇ ਸ਼ਲਾਘਾ ਯੋਗ ਕਾਰਜਾਂ ਦੀ ਦੀ ਬਦੌਲਤ ਉਨ੍ਹਾਂ ਦੇ ਗੁਰੱਪ ਨੂੰ ਪੰਜਾਬ ਭਰ ਦੇ ਸਮੂਹ ਫਾਰਮਾਸਿਸਟਾਂ ਵਲੋਂ ਭਰਵਾਂ ਸਮਰਥਨ ਮਿਲਿਆ l ਪ੍ਰਾਪਤ ਜਾਣਕਾਰੀ ਅਨੁਸਾਰ ਪੋਲ ਹੋਈਆਂ ਕੁੱਲ 14478 ਵੋਟਾਂ ਵਿਚੋਂ ਸੁਸ਼ੀਲ ਕੁਮਾਰ ਬਾਂਸਲ ਬਰਨਾਲਾ ਪ੍ਰਧਾਨ ਸਟੇਟ ਫਾਰਮੇਸੀ ਕੌਂਸਲ ਮੁਹਾਲੀ ਨੂੰ 8601 ਵੋਟ, ਗਰੁੱਪ ਦੇ ਮੈਂਬਰ ਰਵੀ ਸ਼ੰਕਰ ਨੰਦਾ ਹੁਸ਼ਿਆਰਪੁਰ 8462, ਸੁਰਿੰਦਰ ਸ਼ਰਮਾ ਅੰਮ੍ਰਿਤਸਰ 8459, ਤੇਜਿੰਦਰ ਪਾਲ ਸਿੰਘ ਜਲੰਧਰ 8572, ਸੰਜੀਵ ਕੁਮਾਰ ਮਾਨਸਾ 8309, ਠਾਕੁਰ ਗੁਰਜੀਤ ਸਿੰਘ ਫ਼ਤਹਿਗੜ੍ਹ 8501 ਜੇਤੂ ਰਹੇ, ਜਦਕਿ ਵਿਰੋਧੀ ਧਿਰ ਦੇ ਸਾਰੇ ਮੈਬਰ ਪੰਕਜ ਕੁਮਾਰ ਸੰਗਰੂਰ 3219, ਅਸ਼ੋਕ ਕੁਮਾਰ ਮਾਨਸਾ 4164, ਸੁਨੀਲ ਡਾਂਗ ਜਲੰਧਰ 4194, ਪਰਦੀਪ ਨਾਰੰਗ ਫ਼ਾਜ਼ਿਲਕਾ 3459, ਰੀਤ ਮਹਿੰਦਰ ਸਿੰਘ ਪਟਿਆਲਾ 1125, ਸਤਿੰਦਰਪਾਲ ਸਿੰਘ ਅੰਮ੍ਰਿਤਸਰ 4088 ਨੂੰ ਵੋਟਾਂ ਮਿਲੀਆਂ। ਬਾਂਸਲ ਬਰਨਾਲਾ ਗਰੁੱਪ ਦੇ ਸਾਰੇ ਮੈਬਰ ਮੈਂਬਰ ਵੋਟਾਂ ਦੇ ਵੱਡੇ ਫਰਕ ਨਾਲ ਜੇਤੂ ਰਹੇ।