JALANDHAR WEATHER

ਕੁੱਲ 4,140 ਉਮੀਦਵਾਰ, 9.7 ਕਰੋੜ ਯੋਗ ਵੋਟਰ - ਮਹਾਰਾਸ਼ਟਰ ਵਿਧਾਨ ਸਭਾ ਚੋਣਾਂ 'ਤੇ ਮੁੱਖ ਚੋਣ ਅਧਿਕਾਰੀ

ਮੁੰਬਈ (ਮਹਾਰਾਸ਼ਟਰ), 5 ਨਵੰਬਰ (ਏ.ਐਨ.ਆਈ.): ਮਹਾਰਾਸ਼ਟਰ ਦੇ ਮੁੱਖ ਚੋਣ ਅਧਿਕਾਰੀ ਐਸ. ਚੋਕਲਿੰਗਮ ਨੇ ਐਲਾਨ ਕੀਤਾ ਕਿ ਆਗਾਮੀ ਰਾਜ ਵਿਧਾਨ ਸਭਾ ਚੋਣਾਂ ਲਈ 7,078 ਨਾਮਜ਼ਦਗੀ ਪੱਤਰ ਦਾਖ਼ਲ ਕੀਤੇ ਗਏ ਸਨ, ਜਿਨ੍ਹਾਂ ਵਿਚੋਂ 2,038 ਵਾਪਸ ਲੈ ਲਏ ਗਏ ਸਨ, ਜਿਸ ਨਾਲ 4,140 ਉਮੀਦਵਾਰਾਂ ਦੀ ਅੰਤਿਮ ਗਿਣਤੀ ਰਹਿ ਗਈ ਸੀ। ਚੋਣਾਂ ਤੋਂ ਪਹਿਲਾਂ ਇਕ ਪ੍ਰੈੱਸ ਕਾਨਫ਼ਰੰਸ ਨੂੰ ਸੰਬੋਧਨ ਕਰਦੇ ਹੋਏ ਮਹਾਰਾਸ਼ਟਰ ਦੇ ਸੀ.ਈ.ਓ. ਚੋਕਲਿੰਗਮ ਨੇ ਕਿਹਾ, "ਕੁੱਲ 7,078 ਨਾਮਜ਼ਦਗੀ ਪੱਤਰ ਦਾਖ਼ਲ ਕੀਤੇ ਗਏ ਸਨ, ਜਿਨ੍ਹਾਂ ਵਿਚੋਂ 2,038 ਅਰਜ਼ੀਆਂ ਵਾਪਸ ਲੈ ਲਈਆਂ ਗਈਆਂ ਸਨ। ਚੋਣ ਲੜਨ ਵਾਲੇ ਉਮੀਦਵਾਰਾਂ ਦੀ ਗਿਣਤੀ 4,140 ਹੈ। ਉਨ੍ਹਾਂ ਕਿਹਾ ਕਿ ਯੋਗ ਵੋਟਰਾਂ ਦੀ ਗਿਣਤੀ 9.7 ਕਰੋੜ ਹੈ, ਜਿਸ ਵਿਚ ਪੁਰਸ਼ ਵੋਟਰਾਂ ਦੀ ਗਿਣਤੀ 5 ਕਰੋੜ 22 ਹਜ਼ਾਰ 739 ਅਤੇ ਮਹਿਲਾ ਵੋਟਰਾਂ ਦੀ ਗਿਣਤੀ 4 ਕਰੋੜ 69 ਲੱਖ 96 ਹਜ਼ਾਰ 279 ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ