ਅਸੀਂ ਜ਼ੁਮਲੇਬਾਜ਼ੀ ਨਹੀਂ ਕਰਦੇ -ਮਲਿਕਅਰਜੁਨ ਖੜਗੇ
ਰਾਂਚੀ, 5 ਨਵੰਬਰ - ਕਾਂਗਰਸ ਪ੍ਰਧਾਨ ਮਲਿਕਅਰਜੁਨ ਖੜਗੇ ਨੇ ਕਿਹਾ ਕਿ ਜਦੋਂ ਅਸੀਂ ਕਿਸੇ ਗਾਰੰਟੀ ਦੀ ਗੱਲ ਕਰਦੇ ਹਾਂ ਤਾਂ ਪ੍ਰਧਾਨ ਮੰਤਰੀ ਮੋਦੀ ਉਸ 'ਤੇ ਟਿੱਪਣੀ ਕਰਦੇ ਹਨ। ਕੱਲ੍ਹ ਜਦੋਂ ਉਹ ਇੱਥੇ ਆਏ ਤਾਂ ਉਨ੍ਹਾਂ ਨੇ ਆਪਣੇ ਵਿਚਾਰ ਸਾਂਝੇ ਕਰਦਿਆਂ ਮੇਰੇ ਨਾਲ ਜ਼ਿਕਰ ਕੀਤਾ ਕਿ ਕਾਂਗਰਸ ਵਾਲਿਆਂ ਵਲੋਂ ਦਿੱਤੀਆਂ ਗਈਆਂ ਗਾਰੰਟੀਆਂ 'ਤੇ ਭਰੋਸਾ ਨਹੀਂ ਕੀਤਾ ਜਾਂਦਾ। ਅਸੀਂ ਜੋ ਵੀ ਗਾਰੰਟੀ ਦਿੰਦੇ ਹਾਂ, ਉਸ ਨੂੰ ਪੂਰਾ ਕਰਦੇ ਹਾਂ, ਪਰ ਉਹ ਜੋ ਵੀ ਗਾਰੰਟੀ ਦਿੰਦੇ ਹਨ, ਜਿਸ ਬਾਰੇ ਉਹ ਕਹਿੰਦੇ ਹਨ ਕਿ 'ਇਹ ਮੋਦੀ ਦੀ ਗਾਰੰਟੀ ਹੈ', ਉਹ ਕਦੇ ਵੀ ਪੂਰਾ ਨਹੀਂ ਕਰਦੇ। ਚਾਹੇ ਨੌਕਰੀਆਂ ਦੀ ਗੱਲ ਹੋਵੇ, ਘੱਟੋ-ਘੱਟ ਸਮਰਥਨ ਮੁੱਲ ਬਾਰੇ ਪਰ ਅਸੀਂ ਨਾਅਰੇ ਨਹੀਂ ਲਗਾਉਂਦੇ। ਮਲਿਕਅਰਜੁਨ ਖੜਗੇ ਨੇ ਕਿਹਾ ਕਿ ਸਾਡੀ ਗੱਠਜੋੜ ਸਰਕਾਰ ਦੇ ਮੁਖੀ ਹੇਮੰਤ ਸੋਰੇਨ ਹਨ, ਅੱਜ ਗੱਠਜੋੜ ਨੇ ਇਹ 7 ਗਾਰੰਟੀਆਂ ਤੁਹਾਡੇ ਸਾਹਮਣੇ ਰੱਖ ਦਿੱਤੀਆਂ ਹਨ। ਇਹ ਸਭ ਕੁਝ ਜਨਤਾ ਲਈ ਹੈ, ਆਮ ਜਨਤਾ ਦੇ ਭਲੇ ਲਈ ਹੈ। ਇਹ ਗਾਰੰਟੀਆਂ ਹਨ ਜੋ ਅਸੀਂ ਪੂਰੀਆਂ ਕਰ ਸਕਦੇ ਹਾਂ ਅਤੇ ਅਸੀਂ ਇਹ ਗਾਰੰਟੀਆਂ ਆਪਣੇ ਬਜਟ ਅਨੁਸਾਰ ਰੱਖੀਆਂ ਹੈ।