JALANDHAR WEATHER

ਜੁਗਾੜੂ ਵਾਹਨ ਨਾਲ ਟਕਰਾਉਣ ਕਾਰਨ ਦੋ ਮੋਟਰਸਾਈਕਲ ਸਵਾਰ ਨੌਜਵਾਨ ਜ਼ਖ਼ਮੀ

ਭੁਲੱਥ, (ਕਪੂਰਥਲਾ), 4 ਨਵੰਬਰ (ਮੇਹਰ ਚੰਦ ਸਿੱਧੂ)- ਸਬ ਡਵੀਜ਼ਨ ਕਸਬਾ ਭੁਲੱਥ ਵਾਲੀ ਸਾਈਡ ਨੂੰ ਬੇਗੋਵਾਲ ਤੋਂ ਆ ਰਹੇ ਦੋ ਮੋਟਰਸਾਈਕਲ ਸਵਾਰ ਮੁਬਾਰਕਪੁਰ ਬਾਉਲੀ ਦੇ ਨਜ਼ਦੀਕ ਪਹੁੰਚੇ ਤਾਂ ਰਸਤੇ ’ਚ ਭੁਲੱਥ ਵਾਲੀ ਸਾਈਡ ਤੋਂ ਆ ਰਹੇ ਇਕ ਜੁਗਾੜੂ ਵਾਹਨ ਨਾਲ ਟਕਰਾ ਜਾਣ ਕਰਕੇ ਉਨ੍ਹਾਂ ਦੇ ਜ਼ਖ਼ਮੀ ਹੋ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸੰਬੰਧੀ ਨੌਜਵਾਨ ਰਿੰਕੂ ਪੁੱਤਰ ਪੰਚਾਨੰਦ ਵਾਸੀ ਬੇਗੋਵਾਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਹ ਤੇ ਉਸ ਦਾ ਦੋਸਤ ਨਵਜੋਤ ਸਿੰਘ ਪੁੱਤਰ ਸੁਖਵਿੰਦਰ ਸਿੰਘ ਆਪਣੇ ਮੋਟਰਸਾਈਕਲ ’ਤੇ ਆ ਰਹੇ ਸਨ, ਕਿ ਭੁਲੱਥ ਵਾਲੀ ਸਾਈਡ ਤੋਂ ਜਾ ਰਿਹਾ ਜੁਗਾੜੂ ਵਾਹਨ ਦੇ ਨਾਲ ਟਕਰਾਉਣ ਕਰਕੇ ਦੋਵੇਂ ਸੜਕ ’ਤੇ ਡਿੱਗ ਪਏ ਤੇ ਜ਼ਖ਼ਮੀ ਹੋ ਗਏ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ