ਮੱਧ ਪ੍ਰਦੇਸ਼ : ਹਾਥੀਆਂ ਦੇ ਹਮਲੇ ਚ 2 ਮੌਤਾਂ, ਇਕ ਜ਼ਖ਼ਮੀ - ਜੰਗਲਾਤ ਵਿਭਾਗ
ਉਮਰੀਆ (ਮੱਧ ਪ੍ਰਦੇਸ਼), 3 ਨਵੰਬਰ - ਹਾਥੀਆਂ ਦੇ ਹਮਲੇ 'ਚ 2 ਲੋਕਾਂ ਦੀ ਮੌਤ ਅਤੇ ਇਕ ਵਿਅਕਤੀ ਦੇ ਜ਼ਖਮੀ ਹੋਣ 'ਤੇ ਜੰਗਲਾਤ ਵਿਭਾਗ ਦੇ ਐੱਸ.ਡੀ.ਓ ਕੁਲਦੀਪ ਤ੍ਰਿਪਾਠੀ ਦਾ ਕਹਿਣਾ ਹੈ, ''ਸਾਨੂੰ ਸੂਚਨਾ ਮਿਲੀ ਸੀ ਕਿ ਡਿਓੜੀ ਕਲਾਂ ਪਿੰਡ 'ਚ ਕੁਝ ਹਾਥੀ ਵੜ ਗਏ ਹਨ... ਸਾਡੀ ਟੀਮ ਮੌਕੇ 'ਤੇ ਪਹੁੰਚ ਗਈ। ਉਥੇ ਇਕ ਮ੍ਰਿਤਕ ਅਵਸਥਾ ਚ ਪਾਇਆ ਗਿਆ, ਹਾਥੀ ਜਦੋਂ ਜੰਗਲਾਂ ਵੱਲ ਨੂੰ ਵਾਪਸ ਜਾ ਰਹੇ ਸਨ ਇਕ ਹੋਰ ਵਿਅਕਤੀ ਮਾਰਿਆ ਗਿਆ... ਕੁੱਲ ਦੋ ਲੋਕਾਂ ਦੀ ਮੌਤ ਹੋ ਗਈ ਹੈ ਅਤੇ ਇਕ ਜ਼ਖਮੀ ਹੈ..."।