JALANDHAR WEATHER

ਕੈਬਨਿਟ ਮੰਤਰੀ ਲਾਲਜੀਤ ਸਿੰਘ ਭੁੱਲਰ ਨੇ ਝੋਨੇ ਦੇ ਖਰੀਦ ਪ੍ਰਬੰਧਾਂ ਦਾ ਜਾਇਜ਼ਾ ਲਿਆ

ਹਰੀਕੇ ਪੱਤਣ (ਤਰਨਤਾਰਨ), 23 ਅਕਤੂਬਰ (ਸੰਜੀਵ ਕੁੰਦਰਾ)-ਕੈਬਨਿਟ ਮੰਤਰੀ ਲਾਲਜੀਤ ਸਿੰਘ ਭੁੱਲਰ ਨੇ ਅੱਜ ਵਿਧਾਨ ਸਭਾ ਹਲਕਾ ਪੱਟੀ ਅਧੀਨ ਆਉਂਦੀਆਂ ਦਾਣਾ ਮੰਡੀਆਂ ਵਿਚ ਝੋਨੇ ਦੇ ਖਰੀਦ ਪ੍ਰਬੰਧਾਂ ਦਾ ਜਾਇਜ਼ਾ ਲਿਆ। ਇਸੇ ਤਹਿਤ ਦਾਣਾ ਮੰਡੀ ਹਰੀਕੇ ਪੱਤਣ ਵਿਖੇ ਕੈਬਨਿਟ ਮੰਤਰੀ ਲਾਲਜੀਤ ਸਿੰਘ ਭੁੱਲਰ ਨੇ ਕਿਸਾਨਾਂ, ਆੜ੍ਹਤੀਆਂ ਅਤੇ ਮਜ਼ਦੂਰਾਂ ਦੀਆਂ ਮੁਸ਼ਕਿਲਾਂ ਵੀ ਸੁਣੀਆਂ। ਲਾਲਜੀਤ ਸਿੰਘ ਭੁੱਲਰ ਨੇ ਕਿਹਾ ਕਿ ਝੋਨੇ ਦੀ ਫ਼ਸਲ ਦਾ ਇਕ-ਇਕ ਦਾਣਾ ਖਰੀਦਿਆ ਜਾਵੇਗਾ ਤੇ ਕਿਸੇ ਨੂੰ ਕੋਈ ਵੀ ਮੁਸ਼ਕਿਲ ਨਹੀਂ ਆਉਣ ਦਿੱਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਪੱਟੀ ਹਲਕੇ ਵਿਚ ਖ਼ਰੀਦ ਕੀਤੀ ਫ਼ਸਲ ਦੀ 50 ਪ੍ਰਤੀਸ਼ਤ ਲਿਫਟਿੰਗ ਹੋ ਚੁੱਕੀ ਹੈ। ਆੜ੍ਹਤੀਆਂ ਨੇ ਸ਼ੈਲਰਾਂ ਨੂੰ ਭੇਜੇ ਜਾਂਦੇ ਝੋਨੇ ਨੂੰ ਲੈ ਕੇ ਆਉਂਦੀ ਮੁਸ਼ਕਿਲ ਬਾਰੇ ਦੱਸਿਆ, ਜਿਸ ਉਤੇ ਕੈਬਨਿਟ ਮੰਤਰੀ ਭੁੱਲਰ ਨੇ ਸ਼ੈਲਰ ਮਾਲਕਾਂ ਨੂੰ ਤੁਰੰਤ ਦਾਣਾ ਮੰਡੀ ਵਿਚ ਸੱਦਿਆ ਤੇ ਕਿਹਾ ਕਿ ਝੋਨੇ ਦੀ ਨਮੀ ਦਾਣਾ ਮੰਡੀ ਵਿਚ ਹੀ ਚੈੱਕ ਕੀਤੀ ਜਾਵੇ, ਜਿਸ ਉਤੇ ਸ਼ੈਲਰ ਮਾਲਕਾਂ ਨੇ ਸਹਿਮਤੀ ਪ੍ਰਗਟਾਈ।
 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ