JALANDHAR WEATHER

ਗੰਦਰਬਲ ਹਮਲਿਆਂ 'ਤੇ ਬੋਲੇ ਉਮਰ ਅਬਦੁੱਲਾ ਕਿਹਾ- ਪੁਲਿਸ ਅਤੇ ਸੁਰੱਖਿਆ ਬਲਾਂ ਨੂੰ ਆਪਣਾ ਅਲਰਟ ਪੱਧਰ ਹੋਰ ਵੀ ਬਰਕਰਾਰ ਰੱਖਣਾ ਹੋਵੇਗਾ

ਰਾਜੌਰੀ (ਜੰਮੂ ਅਤੇ ਕਸ਼ਮੀਰ), 21 ਅਕਤੂਬਰ (ਏਐਨਆਈ): ਜੰਮੂ ਅਤੇ ਕਸ਼ਮੀਰ ਦੇ ਮੁੱਖ ਮੰਤਰੀ ਉਮਰ ਅਬਦੁੱਲਾ ਨੇ ਗੰਦਰਬਲ ਵਿਚ ਹਾਲ ਹੀ ਵਿਚ ਹੋਏ ਅੱਤਵਾਦੀ ਹਮਲੇ ਤੋਂ ਬਾਅਦ ਸੁਰੱਖਿਆ ਬਲਾਂ ਅਤੇ ਪੁਲਿਸ ਨੂੰ ਚੌਕਸ ਰਹਿਣ ਦੀ ਲੋੜ ਜ਼ਾਹਰ ਕੀਤੀ, ਜਿਸ ਵਿਚ ਸੱਤ ਲੋਕਾਂ ਦੀ ਮੌਤ ਹੋ ਗਈ ਸੀ। ਜਿਸ ਵਿਚ ਇਕ ਡਾਕਟਰ ਅਤੇ ਪ੍ਰਵਾਸੀ ਮਜ਼ਦੂਰ ਸਨ ।  ਜੰਮੂ-ਕਸ਼ਮੀਰ ਦੇ ਮੁੱਖ ਮੰਤਰੀ ਨੇ ਕਿਹਾ, "ਹੁਣ ਪ੍ਰਸ਼ਾਸਨ, ਖਾਸ ਕਰਕੇ ਪੁਲਿਸ ਅਤੇ ਸੁਰੱਖਿਆ ਬਲਾਂ ਨੂੰ ਆਪਣੇ ਅਲਰਟ ਪੱਧਰ ਨੂੰ ਹੋਰ ਵੀ ਜ਼ਿਆਦਾ ਬਰਕਰਾਰ ਰੱਖਣਾ ਹੋਵੇਗਾ ਅਤੇ ਇਹ ਯਕੀਨੀ ਬਣਾਉਣਾ ਹੋਵੇਗਾ ਕਿ ਅਜਿਹੇ ਹਮਲੇ ਨਾ ਹੋਣ।"

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ