JALANDHAR WEATHER

ਸਲਮਾਨ ਖ਼ਾਨ ਪਾਸੋਂ 5 ਕਰੋੜ ਦੀ ਫਿਰੌਤੀ ਮੰਗਣ ਸੰਬੰਧੀ ਮੈਸੇਜ ਭੇਜਣ ਵਾਲੇ ਵਿਅਕਤੀ ਦਾ ਲੱਭਿਆ ਟਿਕਾਣਾ

ਮੁੰਬਈ, 21 ਅਕਤੂਬਰ- ਮੁੰਬਈ ਪੁਲਿਸ ਅਧਿਕਾਰੀਆਂ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਮੁੰਬਈ ਟ੍ਰੈਫਿਕ ਪੁਲਿਸ ਨੂੰ ਕੁਝ ਦਿਨਾਂ ਬਾਅਦ ਉਸੇ ਵਟਸਐਪ ਨੰਬਰ ਤੋਂ ਇਕ ਹੋਰ ਮੈਸੇਜ ਮਿਲਿਆ, ਜਿਸ ਤੋਂ ਸਲਮਾਨ ਖਾਨ ਨੂੰ ਮਾਰਨ ਤੇ 5 ਕਰੋੜ ਰੁਪਏ ਦੀ ਫਿਰੌਤੀ ਮੰਗੀ ਗਈ ਸੀ, ਹੁਣ ਆਏ ਇਸ ਮੈਸੇਜ ’ਚ ਧਮਕੀ ਦੇਣ ਵਾਲੇ ਵਿਅਕਤੀ ਨੇ ਮੁਆਫੀ ਮੰਗੀ ਹੈ ਤੇ ਮੈਸੇਜ ਭੇਜਣ ਵਾਲੇ ਨੇ ਕਿਹਾ ਕਿ ਇਹ ਮੈਸੇਜ ਗਲਤੀ ਨਾਲ ਭੇਜਿਆ ਗਿਆ ਸੀ। ਅਧਿਕਾਰੀਆਂ ਨੇ ਦੱਸਿਆ ਕਿ ਪੁਲਿਸ ਨੇ ਝਾਰਖੰਡ ਤੋਂ ਇਹ ਮੈਸੇਜ ਭੇਜਣ ਵਾਲੇ ਵਿਅਕਤੀ ਦਾ ਟਿਕਾਣਾ ਲੱਭ ਲਿਆ ਹੈ ਤੇ ਅਗਲੇਰੀ ਜਾਂਚ ਜਾਰੀ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ