JALANDHAR WEATHER

ਚਿੱਟੇ ਦੇ ਆਦੀ ਨੌਜਵਾਨ ਨੇ ਲਾਈ ਆਪਣੇ ਘਰ ਨੂੰ ਅੱਗ

ਲੌਂਗੋਵਾਲ, (ਸੰਗਰੂਰ), 21 ਅਕਤੂਬਰ (ਵਿਨੋਦ, ਖੰਨਾ) - ਚਿੱਟੇ ਦੀ ਤੋੜ ਦੇ ਮਾਰੇ ਇਕ ਨਸ਼ੇੜੀ ਨੌਜਵਾਨ ਨੇ ਨਸ਼ੇ ਲਈ ਪੈਸੇ ਨਾ ਮਿਲਣ ਤੇ ਆਪਣੇ ਘਰ ਨੂੰ ਅੱਗ ਲਗਾ ਕੇ ਸਾੜ ਦਿੱਤਾ ਹੈ। ਇਥੋਂ ਦੇ ਗਾਹੂ ਪੱਤੀ ਦੇ ਵਸਨੀਕ ਬਸ਼ੀਰ ਮੁਹੰਮਦ ਨੇ ਦੱਸਿਆ ਕਿ ਉਸ ਦਾ ਪੁੱਤਰ ਆਸਿਫ਼ ਖਾਂ ਉਰਫ ਸੀਪਾ ਲੰਮੇ ਸਮੇਂ ਤੋਂ ਚਿੱਟੇ ਦਾ ਨਸ਼ਾ ਕਰਨ ਦਾ ਆਦੀ ਹੈ। ਪਹਿਲਾਂ ਵੀ ਉਹ ਘਰ ਦੀਆਂ ਚੀਜ਼ਾਂ ਚੁੱਕ ਕੇ ਵੇਚਦਾ ਰਹਿੰਦਾ ਹੈ ਅਤੇ ਚੋਰੀਆਂ ਕਰਨ ਦਾ ਆਦੀ ਹੈ। ਅਸੀਂ ਉਸ ਨੂੰ ਨਸ਼ੇ ਤੋਂ ਬਚਾਉਣ ਲਈ ਅਨੇਕਾਂ ਯਤਨ ਕੀਤੇ ਅਤੇ ਪ੍ਰਸਾਸ਼ਨ ਤੱਕ ਵੀ ਪਹੁੰਚ ਕੀਤੀ ਅਤੇ ਥਾਣੇ ਵੀ ਗਏ। ਪ੍ਰੰਤੂ ਸਾਡੀ ਨਾ ਤਾਂ ਪ੍ਰਸਾਸ਼ਨ ਨੇ ਮਦਦ ਕੀਤੀ ਅਤੇ ਨਾ ਹੀ ਕਿਸੇ ਸੰਸਥਾ ਨੇ। ਉਸ ਨੇ ਦੱਸਿਆ ਕਿ ਅੱਜ ਸਵੇਰੇ ਸੀਪਾ ਨੇ ਆਪਣੇ ਮਾਤਾ ਤੋਂ ਨਸ਼ੇ ਦੀ ਪੂਰਤੀ ਲਈ ਪੰਜ ਹਜ਼ਾਰ ਰੁਪਏ ਦੀ ਮੰਗ ਕੀਤੀ ਸੀ ਕਿ ਜੇਕਰ ਉਸ ਨੂੰ ਪੈਸੇ ਨਾ ਦਿੱਤੇ ਤਾਂ ਉਹ ਘਰ ਨੂੰ ਅੱਗ ਲਾ ਦੇਵੇਗਾ। ਉਹਨਾਂ ਸੀਪੇ ਦੀ ਗੱਲ ਨੂੰ ਗੰਭੀਰਤਾ ਨਾਲ ਨਾ ਲਿਆ ਅਤੇ ਘਰ ਦੇ ਸਾਰੇ ਜੀਅ ਆਪਣੇ ਕੰਮਾ ਕਾਰਾਂ ਤੇ ਚਲੇ ਗਏ। ਬਾਅਦ ਵਿਚ ਉਨ੍ਹਾਂ ਨੂੰ ਗਵਾਂਢੀਆਂ ਰਾਹੀਂ ਪਤਾ ਲੱਗਾ ਕਿ ਉਨ੍ਹਾਂ ਦੇ ਘਰ ’ਚੋਂ ਧੂਆਂ ਨਿਕਲ ਰਿਹਾ ਹੈ। ਜਦੋਂ ਉਨ੍ਹਾਂ ਘਰ ਆ ਕੇ ਵੇਖਿਆ ਤਾਂ ਘਰ ਦਾ ਸਮੁੱਚਾ ਸਮਾਨ ਸੜ ਕੇ ਸਵਾਹ ਹੋ ਚੁੱਕਾ ਸੀ। ਇਸ ਸੰਬੰਧ ਵਿਚ ਪਰਿਵਾਰ ਨੇ ਥਾਣਾ ਲੌਂਗੋਵਾਲ ਵਿਚ ਇਤਲਾਹ ਦੇ ਦਿੱਤੀ ਹੈ। ਅੱਗ ਲਾਉਣ ਤੋਂ ਬਾਅਦ ਆਸਿਫ਼ ਖਾਂ ਸੀਪਾ ਫਰਾਰ ਦੱਸਿਆ ਜਾ ਰਿਹਾ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ