JALANDHAR WEATHER

ਆਰ.ਜੇ. ਸ਼ੰਕਰਾ ਆਈ ਹਸਪਤਾਲ ਨਾਲ ਲੋਕਾਂ ਨੂੰ ਮਿਲਣਗੀਆਂ ਕਈ ਸਿਹਤ ਸਹੂਲਤਾਂ - ਪੀ. ਐਮ. ਮੋਦੀ

ਵਾਰਾਣਸੀ (ਉੱਤਰ ਪ੍ਰਦੇਸ਼), 20 ਅਕਤੂਬਰ-ਵਾਰਾਣਸੀ ਵਿਚ ਇਕ ਪ੍ਰੋਗਰਾਮ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਕਾਸ਼ੀ ਲਈ ਅੱਜ ਦਾ ਦਿਨ ਬਹੁਤ ਸ਼ੁੱਭ ਦਿਨ ਹੈ। ਮੈਂ ਇਕ ਵੱਡੇ ਅੱਖਾਂ ਦੇ ਹਸਪਤਾਲ ਦਾ ਉਦਘਾਟਨ ਕਰਕੇ ਵਾਪਸ ਆਇਆ ਹਾਂ। ਆਰ.ਜੇ. ਸ਼ੰਕਰਾ ਆਈ ਹਸਪਤਾਲ ਬਜ਼ੁਰਗਾਂ ਅਤੇ ਬੱਚਿਆਂ ਦੀ ਮਦਦ ਕਰਨ ਜਾ ਰਿਹਾ ਹੈ। ਬਾਬਾ ਜੀ ਦੇ ਆਸ਼ੀਰਵਾਦ ਨਾਲ ਇਥੇ ਹਜ਼ਾਰਾਂ ਕਰੋੜਾਂ ਰੁਪਏ ਦੇ ਪ੍ਰੋਜੈਕਟਾਂ ਦਾ ਉਦਘਾਟਨ ਅਤੇ ਨੀਂਹ ਪੱਥਰ ਰੱਖੇ ਗਏ ਹਨ। ਅੱਜ ਉੱਤਰ ਪ੍ਰਦੇਸ਼, ਬਿਹਾਰ, ਪੱਛਮੀ ਬੰਗਾਲ, ਮੱਧ ਪ੍ਰਦੇਸ਼ ਅਤੇ ਛੱਤੀਸਗੜ੍ਹ ਵਿਚ ਵੱਖ-ਵੱਖ ਹਵਾਈ ਅੱਡਿਆਂ ਦਾ ਉਦਘਾਟਨ ਕੀਤਾ ਗਿਆ ਹੈ। ਕੁੱਲ ਮਿਲਾ ਕੇ ਅੱਜ ਵਾਰਾਣਸੀ ਨੂੰ ਹਰ ਖੇਤਰ ਵਿਚ ਪ੍ਰੋਜੈਕਟ ਮਿਲੇ ਹਨ - ਸਿੱਖਿਆ, ਹੁਨਰ ਵਿਕਾਸ, ਖੇਡਾਂ, ਸਿਹਤ ਅਤੇ ਸੈਰ-ਸਪਾਟਾ। ਇਹ ਸਾਰੇ ਪ੍ਰੋਜੈਕਟ ਸਾਡੇ ਨੌਜਵਾਨਾਂ ਲਈ ਬਹੁਤ ਸਾਰੇ ਨਵੇਂ ਰੁਜ਼ਗਾਰ ਦੇ ਮੌਕੇ ਲੈ ਕੇ ਆਉਣਗੇ। 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ