JALANDHAR WEATHER

ਭਾਜਪਾ ਆਗੂਆਂ ਜ਼ਿਮਨੀ ਚੋਣ 'ਚ ਪੁਰਾਣੇ ਵਰਕਰ ਨੂੰ ਟਿਕਟ ਦੇਣ ਦੀ ਚੁੱਕੀ ਮੰਗ

ਕਲਾਨੌਰ (ਗੁਰਦਾਸਪੁਰ), 20 ਅਕਤੂਬਰ (ਪੁਰੇਵਾਲ)-ਪੰਜਾਬ ਵਿਚ ਜ਼ਿਮਨੀ ਚੋਣਾਂ ਦੇ ਐਲਾਨ ਤੋਂ ਬਾਅਦ ਵਿਧਾਨ ਸਭਾ ਹਲਕਾ ਡੇਰਾ ਬਾਬਾ ਨਾਨਕ 'ਚ ਭਾਜਪਾ ਆਗੂਆਂ ਵਲੋਂ ਮੀਟਿੰਗ ਕਰਕੇ ਹਲਕੇ ਵਿਚੋਂ ਪੁਰਾਣੇ ਵਰਕਰ ਨੂੰ ਟਿਕਟ ਦੇਣ ਦੀ ਮੰਗ ਚੁੱਕੀ ਜਾ ਰਹੀ ਹੈ। ਇਸ ਸੰਬੰਧ ਵਿਚ ਭਾਜਪਾ ਦੇ ਸੀਨੀਅਰ ਆਗੂ ਨਰਿੰਦਰ ਕੁਮਾਰ ਨੀਤੀ ਵਿੱਜ, ਵਿਜੇ ਸੋਨੀ ਮੋਹਲੋਵਾਲੀ, ਰਾਜੂ ਪੰਡਿਤ ਡੇਰਾ ਬਾਬਾ ਨਾਨਕ, ਜਨਕ ਰਾਜ ਖੁੱਲਰ ਕਲਾਨੌਰ, ਸੰਜੀਵ ਠਾਕੁਰ ਸਮੇਤ ਭਾਜਪਾ ਦੇ ਸੀਨੀਅਰ ਆਗੂਆਂ ਵਲੋਂ ਇਕੱਠੇ ਹੋ ਕੇ ਮੀਟਿੰਗ ਦੌਰਾਨ ਭਾਜਪਾ ਦੀ ਸੀਨੀਅਰ ਲੀਡਰਸ਼ਿਪ ਨੂੰ ਹਲਕਾ ਡੇਰਾ ਬਾਬਾ ਨਾਨਕ ਵਿਚ ਟਿਕਟ ਪੁਰਾਣੇ ਵਰਕਰ ਨੂੰ ਦੇਣ ਦੀ ਮੰਗ ਕੀਤੀ। 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ