ਉਧੋਵਾਲ ਕਲਾਂ ਵਿਚ ਮਹਿਲਾ ਸਰਪੰਚ ਦੀ ਸ਼ਾਨਦਾਰ ਜਿੱਤ
ਮਾਛੀਵਾੜਾ ਸਾਹਿਬ, 16 ਅਕਤੂਬਰ (ਮਨੋਜ ਕੁਮਾਰ)-ਬੀਤੀ ਦੇਰ ਸ਼ਾਮ ਸਾਹਮਣੇ ਆਏ ਪੰਚਾਇਤੀ ਚੋਣ ਨਤੀਜਿਆਂ ਵਿਚ ਪਿੰਡ ਉਧੋਵਾਲ ਕਲਾਂ ਤੋਂ ਸਰਪੰਚ ਬਣੀ ਮਹਿਲਾ ਕਮਲੇਸ਼ ਕੌਰ ਨੂੰਹ ਸਾਬਕਾ ਸਰਪੰਚ ਪ੍ਰਕਾਸ਼ ਸਿੰਘ ਨੇ ਸ਼ਾਨਦਾਰ ਜਿੱਤ ਪ੍ਰਾਪਤ ਕੀਤੀ ਤੇ ਆਪਣੇ ਵਿਰੋਧੀ ਨੂੰ 97 ਵੋਟਾਂ ਤੋਂ ਹਰਾਇਆ। ਚੋਣਾਂ ਦੇ ਐਲਾਨ ਸਮੇਂ ਇਸ ਪਿੰਡ ਨੂੰ ਜਨਰਲ ਪੁਰਸ਼ ਐਲਾਨਿਆ ਗਿਆ ਪਰ ਐਨ ਮੌਕੇ ਉਤੇ ਸੱਤਾਧਾਰੀ ਪਾਰਟੀ ਨੇ ਇਸ ਪਿੰਡ ਨੂੰ ਜਨਰਲ ਤੋਂ ਰਿਜ਼ਰਵ ਬਣਾ ਦਿੱਤਾ ਪਰ ਇਸ ਸਭ ਦੇ ਬਾਵਜੂਦ ਸਾਬਕਾ ਸਰਪੰਚ ਬਲਵੰਤ ਸਿੰਘ, ਉਨ੍ਹਾਂ ਦੇ ਭਰਾ ਜਸਪਾਲ ਸਿੰਘ ਦੀ ਅਣਥੱਕ ਮਿਹਨਤ ਨੇ ਕਮਲੇਸ਼ ਕੌਰ ਦੀ ਜਿੱਤ ਨਿਸ਼ਚਿਤ ਕੀਤੀ। ਇਸਦੇ ਨਾਲ ਹੀ ਸਰਪੰਚ ਧੜੇ ਨਾਲ ਸੰਬੰਧਿਤ ਕਮਲੇਸ਼ ਰਾਣੀ, ਰਿੰਪੀ, ਗੁਰਪ੍ਰੀਤ ਸਿੰਘ, ਲ਼ਖਵੀਰ ਕੌਰ, ਰਤਨ ਸਿੰਘ (ਸਾਰੇ ਪੰਚ) ਚੁਣੇ ਗਏ।