JALANDHAR WEATHER

ਭਾਰਤ ਅਤੇ ਨਿਊਜ਼ੀਲੈਂਡ ਵਿਚਾਲੇ ਖੇਡੇ ਜਾਣ ਵਾਲੇ ਪਹਿਲੇ ਟੈਸਟ ਦੇ ਟਾਸ ’ਚ ਮੀਂਹ ਕਾਰਨ ਦੇਰੀ

ਬੈਂਗਲੁਰੂ, 16 ਅਕਤੂਬਰ- ਭਾਰਤ ਅਤੇ ਨਿਊਜ਼ੀਲੈਂਡ ਵਿਚਾਲੇ ਖੇਡੇ ਜਾਣ ਵਾਲੇ ਪਹਿਲੇ ਟੈਸਟ ਮੈਚ ਦਾ ਟਾਸ ਅੱਜ ਲਗਾਤਾਰ ਮੀਂਹ ਕਾਰਨ ਲੇਟ ਹੋ ਗਿਆ। ਟੀਮਾਂ ਮੈਦਾਨ ’ਤੇ ਨਹੀਂ ਪਹੁੰਚੀਆਂ, ਕਿਉਂਕਿ ਚਿੰਨਾਸਵਾਮੀ ਸਟੇਡੀਅਮ ਦੀ ਪਿੱਚ ਭਾਰੀ ਮੀਂਹ ਕਾਰਨ ਪਾਣੀ ਨਾਲ ਭਰ ਗਈ। ਮੌਸਮ ਵਿਭਾਗ ਵਲੋਂ ਦਿਨ ਭਰ ਮੀਂਹ ਪੈਣ ਦੀ ਭਵਿੱਖਬਾਣੀ ਕੀਤੀ ਗਈ ਹੈ। ਨਿਊਜ਼ੀਲੈਂਡ ਦੀ ਟੀਮ 12 ਸਾਲ ਬਾਅਦ ਬੈਂਗਲੁਰੂ ’ਚ ਟੈਸਟ ਖੇਡਣ ਲਈ ਮੈਦਾਨ ਵਿਚ ਉਤਰ ਰਹੀ ਹੈ। ਪਿਛਲੀ ਵਾਰ 2012 ਵਿਚ ਦੋਵੇਂ ਟੀਮਾਂ ਭਿੜੀਆਂ ਸਨ, ਉਸ ਸਮੇਂ ਭਾਰਤ ਨੇ 5 ਵਿਕੇਟ ਨਾਲ ਮੈਚ ਜਿੱਤਿਆ ਸੀ। ਸੀਰੀਜ਼ ਦਾ ਦੂਜਾ ਟੈਸਟ 24 ਅਕਤੂਬਰ ਨੂੰ ਪੁਣੇ ਵਿਚ ਅਜੇ ਤੀਸਰਾ ਮੈਚ 1 ਨਵੰਬਰ ਨੂੰ ਮੁੰਬਈ ਵਿਚ ਖੇਡਿਆ ਜਾਵੇਗਾ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ