ਨਾਨਕਸਰ (ਸਠਿਆਲਾ) ਤੋਂ ਗੁਰਜਿੰਦਰ ਸਿੰਘ ਗਿੰਦਾ ਜੇਤੂ
ਬਾਬਾ ਬਕਾਲਾ ਸਾਹਿਬ, 15 ਅਕਤੂਬਰ (ਸ਼ੇਲਿੰਦਰਜੀਤ ਸਿੰਘ ਰਾਜਨ)-ਬਾਬਾ ਬਕਾਲਾ ਸਾਹਿਬ ਉਪ ਮੰਡਲ ਦੇ ਪਿੰਡ ਨਾਨਕਸਰ (ਸਠਿਆਲਾ) ਤੋਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਸ: ਗੁਰਜਿੰਦਰ ਸਿੰਘ ਗਿੰਦਾ (ਸਪੁੱਤਰ ਸ: ਜਸਬੀਰ ਸਿੰਘ ਸ਼ੀਰਾ ਸਾਬਕਾ ਸਰਪੰਚ) ਸਰਪੰਚ ਚੁਣੇ ਗਏ ਹਨ । ਜੇਤੂ ਟੀਮ ਨੇ ਬਜ਼ਾਰਾਂ ਵਿੱਚ ਜਿੱਤ ਦੀ ਖੁਸ਼ੀ ਮਨਾਈ ਗਈ ਅਤੇ ਸਾਰੀ ਟੀਮ ਗੁਰਦੁਆਰਾ ਨਾਨਕਸਰ ਵਿਖੇ ਨਤਮਸਤਕ ਹੋਈ ।