JALANDHAR WEATHER

ਚੋਣਾਂ ਦੌਰਾਨ ਹੋਈ ਲੜਾਈ ਵਿਚ ਇਕ ਨੌਜਵਾਨ ਜ਼ਖ਼ਮੀ

ਕਪੂਰਥਲਾ, 15 ਅਕਤੂਬਰ (ਅਮਨਜੋਤ ਸਿੰਘ ਵਾਲੀਆ)-ਪਿੰਡ ਤਾਜੀਪੁਰ ਵਿਖੇ ਹੋਈ ਸਰਪੰਚੀ ਦੀ ਚੋਣ ਉਪਰੰਤ ਜੇਤੂ ਰਹੇ ਸਰਪੰਚ ਦੇ ਭਤੀਜੇ ਨੂੰ ਦੂਜੀ ਧਿਰ ਨੇ ਹਮਲਾ ਕਰਕੇ ਗੰਭੀਰ ਜ਼ਖਮੀ ਕਰ ਦਿੱਤਾ | ਜਿਸਨੂੰ ਪਰਿਵਾਰਕ ਮੈਂਬਰਾਂ ਨੇ ਇਲਾਜ ਲਈ ਸਿਵਲ ਹਸਪਤਾਲ ਕਪੂਰਥਲਾ ਦਾਖਲ ਕਰਵਾਇਆ ਹੈ | ਜੇਰੇ ਇਲਾਜ ਵਰਿੰਦਰ ਪੁੱਤਰ ਪਰਮਜੀਤ ਸਿੰਘ ਵਾਸੀ ਤਾਜੀਪੁਰ ਨੇ ਦੱਸਿਆ ਕਿ ਉਸਦਾ ਚਾਚਾ ਸਰਪੰਚੀ ਦੀ ਚੋਣਾਂ ਵਿਚ ਖੜਾ ਸੀ ਤੇ ਅੱਜ ਦੇਰ ਸ਼ਾਮ ਜਦੋਂ ਉਹ ਜਿੱਤ ਗਿਆ ਤੇ ਉਸਤੋਂ ਬਾਅਦ ਅਸੀਂ ਘਰ ਨੂੰ ਜਾ ਰਹੇ ਸਨ ਤਾਂ ਰਾਸਤੇ ਵਿਚ ਵਿਰੋਧੀ ਧਿਰ ਦੇ ਕੁੱਝ ਲੋਕਾਂ ਨੇ ਮੇਰੇ 'ਤੇ ਹਮਲਾ ਕਰਕੇ ਮੈਨੂੰ ਜ਼ਖਮੀ ਕਰ ਦਿੱਤਾ | ਜਿਸਦਾ ਇਲਾਜ ਸਿਵਲ ਹਸਪਤਾਲ ਕਪੂਰਥਲਾ ਵਿਚ ਡਿਊਟੀ ਡਾਕਟਰ ਵਲੋਂ ਕੀਤਾ ਜਾ ਰਿਹਾ ਹੈ | ਇਸ ਸਬੰਧੀ ਸਬੰਧਿਤ ਥਾਣੇ ਨੂੰ ਸੂਚਿਤ ਕਰ ਦਿੱਤਾ ਗਿਆ ਹੈ |

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ