ਪਿੰਡ ਬੋੜਹਾਈ ਕਲਾਂ ਤੋਂ ਇਸਤਰੀ ਜਨਰਲ ਸਰਪੰਚ ਜੁਗਰਾਜ ਕੌਰ ਰਹੀ ਜੇਤੂ
ਅਹਿਮਦਗੜ੍ਹ, 15 ਅਕਤੂਬਰ (ਰਣਧੀਰ ਸਿੰਘ ਮਹੌਲੀ)-ਪਿੰਡ ਬੋੜਹਾਈ ਕਲਾਂ ਤੋਂ ਇਸਤਰੀ ਲੇਡੀ ਜਨਰਲ ਸਰਪੰਚ ਜੁਗਰਾਜ ਕੌਰ ਜੇਤੂ ਰਹੀ। ਇਸ ਤੋਂ ਇਲਾਵਾ ਹਰਦੀਪ ਸਿੰਘ ਚੀਮਾਂ ਪੰਚ, ਗੁਰਜੀਤ ਸਿੰਘ ਗੀਤੀ ਪੰਚ, ਬਲਦੇਵ ਸਿੰਘ ਪੰਚ, ਗੁਰਜੀਤ ਸਿੰਘ ਪੰਚ, ਬਿਮਲਪ੍ਰੀਤ ਕੌਰ ਪੰਚ, ਹਰਜੀਤ ਕੌਰ ਪੰਚ, ਬੇਅੰਤ ਕੌਰ ਪੰਚ ਚੁਣੀ ਗਈ। ਇਸ ਮੌਕੇ ਸਾਬਕਾ ਚੇਅਰਮੈਨ ਬਲਜਿੰਦਰ ਸਿੰਘ ਬੋੜਹਾਈ, ਯੂਥ ਕਾਂਗਰਸ ਪ੍ਰਧਾਨ ਜਸਵਿੰਦਰ ਸਿੰਘ ਜੱਸੀ, ਸੁਖਜੀਤ ਸਿੰਘ ਕਲੱਬ ਪ੍ਰਧਾਨ, ਬਲਵੀਰ ਸਿੰਘ ਤੇ ਪਿੰਡ ਵਾਸੀ ਵੱਡੀ ਗਿਣਤੀ ਵਿਚ ਹਾਜ਼ਰ ਸਨ।