JALANDHAR WEATHER

ਪਿੰਡ ਪੰਡੋਰੀ ਤੋਂ ਬੀਬੀ ਰਣਜੀਤ ਕੌਰ ਲਗਾਤਰ ਦੂਜੀ ਵਾਰ ਸਰਪੰਚ ਬਣੇ

ਜਗਰਾਉਂ ,ਚੌਂਕੀਮਾਨ 15 ਅਕਤੂਬਰ(ਤੇਜਿੰਦਰ ਸਿੰਘ ਚੱਢਾ)-ਪਿੰਡ ਪੰਡੋਰੀ ਤੋਂ ਸਰਪੰਚੀ ਦੇ ਉਮੀਦਵਾਰ ਬੀਬੀ ਰਣਜੀਤ ਕੌਰ ਪਤਨੀ ਸਾਬਕਾ ਸਰਪੰਚ ਰੁਲਦਾ ਸਿੰਘ ਪੰਡੋਰੀ ਨੇ ਆਪਣੇ ਵਿਰੋਧੀ ਸਰਪੰਚੀ ਦੇ ਉਮੀਦਵਾਰ ਬੀਬੀ ਹਰਪ੍ਰੀਤ ਕੌਰ ਨੂੰ 114 ਵੋਟਾਂ ਦੇ ਫਰਕ ਨਾਲ ਹਰਾਇਆ ਤੇ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਲਾਗਤਾਰ ਦੂਜੀ ਵਾਰ ਸਰਪੰਚ ਬਣੇ।ਇਸ ਮੌਕੇ ਉਨ੍ਹਾਂ ਦੱਸਿਆ ਕਿ ਮੈਨੂੰ 501 ਤੇ ਵਿਰੋਧੀ ਉਮੀਦਵਾਰ ਬੀਬੀ ਹਰਪ੍ਰੀਤ ਕੌਰ ਨੂੰ 387 ਵੋਟਾਂ ਪਈਆਂ । ਇਸ ਮੌਕੇ ਜੇਤੂ ਸਰਪੰਚ ਬੀਬੀ ਰਣਜੀਤ ਕੌਰ ਪੰਡੋਰੀ ਨੇ ਕਿਹਾ ਕੇ ਪਿੰਡ ਵਾਸੀਆਂ ਨੇ ਮੇਰੇ 'ਤੇ ਦੁਬਾਰਾ ਭਰੋਸਾ ਕਾਇਮ ਰੱਖਿਆ ਹੈ ਜਿਸ ਲਈ ਮੈਂ ਹਮੇਸਾ ਹੀ ਪਿੰਡ ਵਾਸੀਆਂ ਦੀ ਰਿਣੀ ਰਹਾਂਗੀ ਤੇ ਪਿੰਡ ਨੂੰ ਤਰੱਕੀ ਵੱਲ ਲਿਜਾਣ ਲਈ ਕੋਈ ਕਸਰ ਨਹੀ ਛੱਡੀ ਜਾਵੇਗੀ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ