ਪਿੰਡ ਅੱਡਾ ਵਲਟੋਹਾ ਦੀ ਵਕਾਰ ਦਾ ਸਵਾਲ ਬਣੀ ਸਰਪੰਚੀ ਦੀ ਚੋਣ ਗੁਰਜੰਟ ਸਿੰਘ ਸੰਧੂ ਨੇ ਜਿੱਤੀ
ਅਮਰਕੋਟ, 15 ਅਕਤੂਬਰ ਭੱਟੀ, ਬਲਾਕ ਵਲਟੋਹਾ ਦੇ ਪਿੰਡ ਅੱਡਾ ਵਲਟੋਹਾ ਦੀ ਵਕਾਰ ਦਾ ਸਵਾਲ ਬਣੀ ਪੰਚਾਇਤ ਦੀ ਚੋਣ ਬਹੁਤ ਵੱਡੇ ਫ਼ਰਕ ਨਾਲ ਨੌਜਵਾਨ ਗੁਰਜੰਟ ਸਿੰਘ ਸੰਧੂ ਆਪਣੇ ਵਿਰੋਧੀ ਦਿਲਬਾਗ ਸਿੰਘ ਫੌਜੀ ਨੂੰ ਹਰਾ ਕੇ ਜੈਤੂ ਰਹੇ।ਇਸ ਮੌਕੇ ਪਿੰਡ ਵਾਸੀਆਂ ਵਲੋਂ ਗੁਰਜੰਟ ਸਿੰਘ ਦੇ ਮੈਂਬਰਾਂ ਸਮੇਤ ਉਨ੍ਹਾਂ ਦਾ ਭਰਵਾਂ ਸਵਾਗਤ ਕੀਤਾ ਗਿਆ। ਵੱਡੀ ਗਿਣਤੀ ਨੌਜਵਾਨਾਂ ਵਲੋਂ ਆਤਿਸ਼ਬਾਜ਼ੀ ਕੀਤੀ ਗਈ