ਹਰਵਿੰਦਰ ਸਿੰਘ ਬਿੰਦਰ ਖਾਲਸਾ ਚੋਣ ਜਿੱਤਕੇ ਪਿੰਡ ਢਿਲਵਾਂ (ਦੱਖਣ) ਦੇ ਸਰਪੰਚ ਬਣੇ
ਤਪਾ ਮੰਡੀ,15 ਅਕਤੂਬਰ (ਪ੍ਰਵੀਨ ਗਰਗ)-ਪੰਚਾਇਤੀ ਚੋਣਾਂ ਦੇ ਨਤੀਜਿਆਂ ਤੋਂ ਬਾਅਦ ਹਲਕਾ ਭਦੌੜ ਦੇ ਪਿੰਡ ਢਿਲਵਾਂ (ਦੱਖਣ) ਤੋਂ ਹਰਵਿੰਦਰ ਸਿੰਘ ਬਿੰਦਰ ਖਾਲਸਾ ਚੋਣ ਜਿੱਤ ਕੇ ਪਿੰਡ ਢਿਲਵਾਂ(ਦੱਖਣ) ਦੇ ਸਰਪੰਚ ਬਣ ਗਏ। ਜਾਣਕਾਰੀ ਅਨੁਸਾਰ ਹਰਵਿੰਦਰ ਸਿੰਘ ਬਿੰਦਰ ਖਾਲਸਾ 334 ਵੋਟਾਂ ਦੇ ਫਰਕ ਨਾਲ ਜੇਤੂ ਰਹੇ।ਇਸ ਮੌਕੇ ਤੇ ਉਹਨਾਂ ਦੇ ਪ੍ਰਸ਼ੰਸਕਾਂ ਵੱਲੋਂ ਜਿੱਤ ਦੀ ਖੁਸ਼ੀ ਵਿਚ ਢੋਲ ਵਜਾਏ ਗਏ ਅਤੇ ਖੂਬ ਗੁਲਾਲੀ ਖੇਡੀ ਅਤੇ ਮੂੰਹ ਮਿੱਠਾ ਵੀ ਕਰਵਾਇਆ ਗਿਆ। ਇਸ ਮੌਕੇ ਸਰਪੰਚ ਹਰਵਿੰਦਰ ਸਿੰਘ ਬਿੰਦਰ ਖਾਲਸਾ ਨੇ ਸਮੂਹ ਪਿੰਡ ਵਾਸੀਆਂ ਦਾ ਤਹਿ ਦਿਲੋਂ ਧੰਨਵਾਦ ਕਰਦਿਆਂ ਕਿਹਾ ਕਿ ਉਹ ਪਿੰਡ ਵਾਸੀ ਉਮੀਦਾਂ ਤੇ ਖਰਾ ਉੱਤਰਨਗੇ ਤੇ ਵਿਕਾਸ ਕੰਮਾਂ 'ਚ ਕੋਈ ਵੀ ਥੋਟ ਨਹੀਂ ਆਉਣ ਦੇਣਗੇ। ਇਸ ਮੌਕੇ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਰਵੀ ਢਿਲਵਾਂ ਤੋਂ ਇਲਾਵਾ ਕਾਲਾ ਸਿੰਘ ਆਦਿ ਮੌਜੂਦ ਸਨ।